ਹੁਸ਼ਿਆਰਪੁਰ: ਹੁਸ਼ਿਆਰਪੁਰ 'ਚ ਇੱਕ ਸਾਬਕਾ ਫੌਜੀ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਫੌਜੀ ਦੇ ਪਿਤਾ ਦੀ ਅੰਤਿਮ ਅਰਦਾਸ ਸੀ ਜਿਸ ਮੌਕੇ ਜੇਲ੍ਹ ਤੋਂ ਸਮਾਂ ਲੈਕੇ ਪੁਲਿਸ ਮੁਲਾਜ਼ਮ ਉਸ ਨੂੰ ਲੈਕੇ ਪਿੰਡ ਆਏ ਸਨ। ਪਰ ਉਕਤ ਫੌਜੀ ਪੁਲਿਸ ਦੀਆਂ ਅੱਖਾਂ 'ਚ ਮਿੱਟੀ ਪਾ ਕੇ ਚਕਮਾ ਦੇਕੇ ਫਰਾਰ ਹੋ ਗਿਆ। ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਆਪਣੇ ਹੀ ਮਹਿਕਮੇ ਦੇ ASI ਨੂੰ ਕਾਬੂ ਵੀ ਕੀਤਾ ਹੈ। ਇਹ ਏ ਐਸ ਆਈ ਫਰਾਰ ਸਾਬਕਾ ਫੌਜੀ ਦਾ ਜੀਜਾ ਲਗੱਦਾ ਸੀ।
ਪਿਤਾ ਦੀ ਅੰਤਿਮ ਅਰਦਾਸ 'ਤੇ ਜੇਲ੍ਹ ’ਚੋਂ ਬਾਹਰ ਆਇਆ ਸਾਬਕਾ ਫੌਜੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ, ASI ਜੀਜਾ ਗ੍ਰਿਫ਼ਤਾਰ
Ex-serviceman escaped from jail : ਹੁਸ਼ਿਆਰਪੁਰ 'ਚ ਇੱਕ ਸਾਬਕਾ ਫੌਜੀ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਬਕਾ ਫੌਜੀ ਪਿਤਾ ਦੀ ਅੰਤਿਮ ਅਰਦਾਸ 'ਤੇ ਜੇਲ੍ਹ ਚੋਂ ਆਇਆ ਸੀ ਕਿ ਅਚਾਨਕ ਹੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਹੈ।
Published : Dec 10, 2023, 4:19 PM IST
ਮਿਲੀ ਜਾਣਕਾਰੀ ਮੁਤਾਬਿਕ ਆਪਣੀ ਪਤਨੀ ਦੇ ਕਤਲ 'ਚ ਜੇਲ੍ਹ 'ਚ ਸਜ਼ਾ ਕੱਟ ਰਿਹਾ ਸੀ ਅਤੇ ਬੀਤੇ ਦਿਨੀਂ ਹੋਈ ਪਿਤਾ ਦੀ ਮੌਤ ਤੋਂ ਬਾਅਦ ਅੱਜ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਲਈ ਆਇਆ ਤਾਂ ਡਿਊਟੀ ਦੇ ਰਹੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਅੰਤਿਮ ਅਰਦਾਸ ਤੋਂ ਫ਼ਰਾਰ ਹੋ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਅਣਗਹਿਲੀ ਵਿਚ ਕਾਰਵਾਈ ਕਰਦੇ ਹੋਏ ਦੋ ਥਾਣੇਦਾਰਾਂ ਅਤੇ ਇਕ ਸਿਪਾਰੀ ਖਿਲਾਫ਼ ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਕੈਦੀ ਮਨੀਸ਼ ਕੁਮਾਰ ਵਿਰੁੱਧ ਵੀ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
- ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ ਵਾਹਨ ਲੁੱਟ ਦਾ ਮਾਮਲਾ, 48 ਘੰਟਿਆਂ 'ਚ ਕਾਬੂ ਕੀਤੇ 4 ਲੁਟੇਰੇ
- ਮਾਨਸਾ 'ਚ ਪਲਟੀ ਫੁੱਲਾਂ ਨਾਲ ਸੱਜੀ ਲਾੜਾ-ਲਾੜੀ ਦੀ ਕਾਰ, ਜੋੜੇ ਸਣੇ 5 ਲੋਕ ਗੰਭੀਰ ਜ਼ਖਮੀ
- ਭਾਰਤੀ ਮੂਲ ਦਾ ਗੈਂਗਸਟਰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਬਰਤਾਨੀਆ ਵਿੱਚ ਜੇਲ੍ਹ ਵਿੱਚ ਬੰਦ
ਪਤਨੀ ਦੇ ਕਤਲ ਮਾਮਲੇ 'ਚ ਸਜ਼ਾ ਕੱਟ ਰਿਹਾ ਸੀ :ਜਾਣਕਾਰੀ ਅਨੁਸਾਰ ਬਿੰਦਰ ਕੁਮਾਰ ਪੁੱਤਰ ਮਹਿੰਦਰ ਸਿੰਘ ਮੁਣਸ਼ੀ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਡਿਊਟੀ ਕਰਦਾ ਹੈ। ਉਸ ਨੇ ਦੱਸਿਆ ਕਿ ਆਪਣੀ ਪਤਨੀ ਦੇ ਕਤਲ ਮਾਮਲੇ 'ਚ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖ਼ੇ ਸਜ਼ਾ ਕੱਟ ਰਿਹਾ ਮਨੀਸ਼ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਪੰਡੋਰੀ ਰੁਕਮਣ ਜੋ ਕਿ ਆਪਣੇ ਪਿਤਾ ਦੀ ਮੌਤ ਦੀ ਅੰਤਿਮ ਅਰਦਾਸ ’ਤੇ ਆਇਆ ਸੀ। ਉਸ ਨੇ ਦੱਸਿਆ ਕਿ ਅਦਾਲਤੀ ਹੁਕਮਾਂ ਅਨੁਸਾਰ ਉਸ ਨੂੰ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਲਿਆਂਦਾ ਗਿਆ ਸੀ, ਜਿੱਥੇ ਕਥਿਤ ਦੋਸ਼ੀ ਦੇ ਜੀਜਾ ਜੋ ਟਰੇਨਿੰਗ ਸੈਂਟਰ ਜਹਾਨ ਖ਼ੇਲ੍ਹਾਂ 'ਚ ਥਾਣੇਦਾਰ ਤਾਇਨਾਤ ਹੈ, ਦੀ ਜ਼ਿੰਮੇਵਾਰੀ ’ਤੇ ਕਥਿਤ ਦੋਸ਼ੀ ਦੀਆਂ ਹੱਥਕੜੀਆਂ ਖੋਲ੍ਹ ਦਿੱਤੀਆਂ ਤਾਂ ਜੋ ਅੰਤਿਮ ਅਰਦਾਸ ਦੀਆਂ ਰਸਮਾਂ 'ਚ ਆਸਾਨੀ ਨਾਲ ਭਾਗ ਲੈ ਸਕੇ। ਉਸ ਨੇ ਦੱਸਿਆ ਕਿ ਕੁੱਝ ਦੇਰ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਦਾ ਰਿਹਾ ਪਰੰਤੂ ਅਚਾਨਕ ਹੀ ਭੀੜ ਵਿਚ ਪੁਲਿਸ ਨੂੰ ਚਕਮਾ ਦੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮਨੀਸ਼ ਕੁਮਾਰ ਨੇ ਆਪਣੇ ਜੀਜੇ ਦੀ ਸ਼ੈਅ ਤੇ ਸਾਜ਼ਿਸ਼ ਨਾਲ ਮੌਕੇ ਤੋਂ ਫ਼ਰਾਰੀ ਕੀਤੀ ਹੈ।ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਲਗਾਤਾਰ ਮੁਨੀਸ਼ ਕੁਮਾਰ ਦੀ ਭਾਲ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।