ਪੰਜਾਬ

punjab

ETV Bharat / state

ਵਿਦੇਸ਼ੀ ਲਾੜੇ ਦੀ ਸਤਾਈ ਇੱਕ ਹੋਰ ਧੀ, 8 ਸਾਲਾਂ ਮਗਰੋਂ ਵੀ ਇੰਤਜ਼ਾਰ ਜਾਰੀ

ਕੇਂਦਰ ਸਰਕਾਰ ਦਾ ਨਾਅਰਾ ਹੈ 'ਬੇਟੀ ਬਚਾਓ ਤੇ ਬੇਟੀ ਪੜ੍ਹਾਓ' ਪਰ ਅੱਜ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ ਬੇਟੀ ਖ਼ੁਦ ਨੂੰ ਬਚਾਉਣ ਲਈ ਅਦਾਲਤਾਂ 'ਤੇ ਪੁਲਿਸ ਦੇ ਚੱਕਰ ਲਗਾ ਰਹੀ ਹੈ ਪਰ ਉਸ ਦੀ ਕੋਈ ਸਾਰ ਨਹੀਂ ਲੈ ਰਿਹਾ। ਇਨ੍ਹਾਂ ਹਾਲਾਤਾਂ ਨਾਲ ਜੂਝ ਰਹੀ ਹੈ ਹੁਸ਼ਿਆਰਪੁਰ ਦੀ ਰਹਿਣ ਵਾਲੀ ਬਲਵਿੰਦਰ ਕੋਰ ,ਜਿਸ ਨੂੰ ਉਸ ਦਾ ਪਤੀ ਪੇਕੇ ਛੱਡ ਕੇ ਗਿਆ ਪਰ ਵਾਪਿਸ ਨਾ ਆਇਆ।

By

Published : Dec 13, 2019, 5:22 PM IST

Updated : Dec 14, 2019, 3:31 PM IST

NRI cases in punjab
ਫ਼ੋਟੋ

ਹੁਸ਼ਿਆਰਪੁਰ:ਸ਼ਹਿਰ ਦੀ ਰਹਿਣ ਵਾਲੀ ਬਲਵਿੰਦਰ ਕੌਰ ਦਾ ਵਿਆਹ 2011 ਵਿੱਚ ਪ੍ਰਦੀਪ ਨਾਂਅ ਦੇ ਵਿਅਕਤੀ ਨਾਲ ਹੋਇਆ। ਪ੍ਰਦੀਪ ਬਲਵਿੰਦਰ ਨੂੰ ਉਸ ਦੇ ਪੇਕੇ ਛੱਡ ਕੇ ਗਿਆ ਅਤੇ ਇਹ ਕਹਿ ਕੇ ਗਿਆ ਕਿ ਉਹ ਡਿਲੀਵਰੀ ਤੱਕ ਵਾਪਿਸ ਆ ਜਾਵੇਗਾ। ਉਨ੍ਹਾਂ ਦੀ ਬੇਟੀ 7 ਸਾਲਾਂ ਦੀ ਹੋ ਚੁੱਕੀ ਹੈ ਅਜੇ ਤੱਕ ਉਸ ਨੇ ਆਪਣੇ ਪਿਤਾ ਨੂੰ ਨਹੀਂ ਵੇਖਿਆ। ਬਲਵਿੰਦਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਆਹ ਤੋਂ ਥੋੜੇ ਦਿਨਾਂ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਦਾਜ ਘਟ ਲਿਆਉਣ ਦੇ ਤਾਹਣੇ ਮਿਹਣੇ ਸ਼ੁਰੂ ਕਰ ਦਿੱਤੇ ਤੇ ਗੱਡੀ ਦੀ ਮੰਗ ਕਰਨ ਲੱਗ ਪਏ।

ਵੇਖੋ ਵੀਡੀਓ

ਹੋਰ ਪੜ੍ਹੋ:ਪੰਜਾਬ 'ਚ ਨਾਗਰਿਕਤਾ ਸੋਧ ਬਿੱਲ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ : ਕੈਪਟਨ

ਉਸ ਦਾ ਪਤੀ ਉਸ ਨੂੰ ਪ੍ਰੈਗਨੇਨਸੀ ਦੀ ਹਾਲਤ ਵਿੱਚ ਪੇਕੇ ਛੱਡ ਕੇ ਗਿਆ ਪਰ ਵਾਪਿਸ ਨਹੀਂ ਆਇਆ। ਉਸ ਨੇ ਕਈ ਫ਼ੋਨ ਕੀਤੇ ਪਰ ਕੋਈ ਜਵਾਬ ਨਾ ਆਇਆ। ਆਪਣੇ ਇਨ੍ਹਾਂ ਹਾਲਾਤਾਂ ਨੂੰ ਵੇਖ ਕੇ ਬਲਵਿੰਦਰ ਪੁਲਿਸ ਕੋਲ ਵੀ ਗਈ ਅਤੇ ਅਦਾਲਤ ਵੀ ਗਈ ਪਰ ਸੁਣਵਾਈ ਉਸ ਦੀ ਕਿਤੇ ਵੀ ਨਾ ਹੋਈ।ਉਸ ਦਾ ਸਹੁਰਾ ਪਰਿਵਾਰ ਕੀਤੇ ਪੇਸ਼ ਹੀ ਨਹੀਂ ਹੋਇਆ। ਇੱਥੋਂ ਤੱਕ ਕੇ ਪਤਾ ਇਹ ਵੀ ਲਗਿਆ ਕਿ ਪ੍ਰਦੀਪ ਨੇ ਹੁਣ ਕੈਨੇਡਾ ਵਿੱਚ ਵਿਆਹ ਕਰਵਾ ਲਿਆ ਹੈ ਤੇ ਉਥੇ ਹੀ ਪੱਕਾ ਹੋ ਗਿਆ ਹੈ। ਬਲਵਿੰਦਰ ਕੌਰ ਦੀ ਬੇਟੀ ਦਾ ਕਹਿਣਾ ਇਹ ਹੈ ਕਿ ਇਸ ਤਰ੍ਹਾਂ ਦਾ ਪਿਓ ਰੱਬ ਕਿਸੇ ਨੂੰ ਨਾ ਦੇਵੇ।

ਬਲਵਿੰਦਰ ਕੌਰ ਦੇ ਮਾਂ-ਬਾਪ ਨੇ ਕਿਹਾ ਕਿ ਇਸ ਨਾਲੋਂ ਚੰਗਾ ਤਾਂ ਇਹ ਹੁੰਦਾ ਕਿ ਅਸੀਂ ਆਪਣੀ ਧੀ ਕਿਸੇ ਗਰੀਬ ਘਰ ਵਿਆਹ ਦਿੰਦੇ। ਜ਼ਿਕਰਯੋਗ ਹੈ ਕਿ ਸਰਕਾਰ ਅਤੇ ਪ੍ਰਸਾਸ਼ਨ ਆਮ ਜਨਤਾ ਵਾਸਤੇ ਬਣੇ ਹਨ ਜੇਕਰ ਆਮ ਲੋਕ ਹੀ ਦੁੱਖੀ ਹੋਣਗੇ ਤਾਂ ਫ਼ੇਰ ਸਰਕਾਰ ਅਤੇ ਪ੍ਰਸਾਸ਼ਨ ਦਾ ਸਮਾਜ 'ਚ ਮਤਲਬ ਕੀ ਰਹਿ ਜਾਵੇਗਾ।

Last Updated : Dec 14, 2019, 3:31 PM IST

ABOUT THE AUTHOR

...view details