ਪੰਜਾਬ

punjab

By

Published : Nov 2, 2019, 4:40 PM IST

ETV Bharat / state

ਅੱਤਵਾਦੀ ਹਮਲੇ 'ਚ ਜ਼ਖਮੀ ਜੀਵਨ ਸਿੰਘ ਦੇ ਪਰਿਵਾਰ ਦੀ ਸਰਕਾਰ ਨੂੰ ਗੁਹਾਰ

ਬੀਤੇ ਦਿਨੀ ਸ਼੍ਰੀਨਗਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਇੱਕ ਪਿੰਡ ਚਿਤਗਾਮਾਮ ਵਿੱਚ ਕਸ਼ਮੀਰ ਤੋਂ ਸੇਬ ਦਾ ਟਰੱਕ ਲੈ ਕੇ ਜਾ ਰਹੇ ਜੀਵਨ ਸਿੰਘ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਜੀਵਨ ਸਿੰਘ ਗੜ੍ਹਸ਼ੰਕਰ ਦੇ ਪਿੰਡ ਖੁਰਾਲਗੜ੍ਹ ਦਾ ਟਰੱਕ ਡਰਾਈਵਰ ਸੀ।

ਫ਼ੋਟੋ

ਹੁਸ਼ਿਆਰਪੁਰ: ਬੀਤੇ ਦਿਨੀ ਸ਼੍ਰੀਨਗਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਇੱਕ ਪਿੰਡ ਚਿਤਗਾਮਾਮ ਵਿੱਚ ਕਸ਼ਮੀਰ ਤੋਂ ਸੇਬ ਦਾ ਟਰੱਕ ਲੈ ਕੇ ਜਾ ਰਹੇ ਜੀਵਨ ਸਿੰਘ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਜੀਵਨ ਸਿੰਘ ਗੜ੍ਹਸ਼ੰਕਰ ਦੇ ਪਿੰਡ ਖੁਰਾਲਗੜ੍ਹ ਦਾ ਟਰੱਕ ਡਰਾਈਵਰ ਸੀ। ਜੀਵਨ ਸਿੰਘ ਦੇ ਪੇਟ ਵਿੱਚ ਦੋ ਗੋਲੀਆਂ ਲੱਗੀਆਂ ਸਨ ਅਤੇ ਉਹ ਇਲਾਜ ਲਈ ਸ੍ਰੀਨਗਰ ਦੇ ਇੱਕ ਹਸਪਤਾਲ ਵਿੱਚ ਦਾਖਲ ਹਨ ਅਤੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।

ਵੀਡੀਓ

ਜਾਣਕਾਰੀ ਮੁਤਾਬਕ, ਚਿਤਾਗਮ ਸਮੇਤ ਕਈ ਥਾਵਾਂ ਤੋਂ ਟਰੱਕਾਂ ਵਾਲੇ ਸ੍ਰੀਨਗਰ ਦੇ ਚਿਤਰਗਾਮ ਪਿੰਡ ਤੋਂ ਸੇਬ ਇੱਕਠਾ ਕਰਨ ਜਾ ਰਹੇ ਸਨ, ਜਦੋਂ ਅੱਤਵਾਦੀਆਂ ਨੇ ਟਰੱਕਾਂ ਦੇ ਕਾਫਿਲੇ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਦੋ ਟਰੱਕ ਚਾਲਕ ਮਾਰੇ ਗਏ, ਜੀਵਨ ਸਿੰਘ ਦੇ ਪੇਟ ਵਿੱਚ ਦੋ ਗੋਲੀਆਂ ਲੱਗੀਆਂ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਭਾਜਪਾ ਦੇ ਕੌਮੀ ਉਪ ਪ੍ਰਧਾਨ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਪਰਿਵਾਰ ਨੂੰ ਬੁਲਾਇਆ। ਜਿਸ ਤੋਂ ਬਾਅਦ ਉਸਦੇ ਡਰਾਈਵਿੰਗ ਲਾਇਸੈਂਸ ਤੋਂ ਇਹ ਗੱਲ ਸਾਹਮਣੇ ਆਈ ਕਿ ਜੀਵਨ ਸਿੰਘ ਗੜ੍ਹਸ਼ੰਕਰ ਦੇ ਖੁਰਾਲਗੜ੍ਹ ਨਾਲ ਸਬੰਧਤ ਹੈ।

ਜੀਵਨ ਸਿੰਘ ਦੀ ਪਤਨੀ ਨੇ ਕਿਹਾ ਕੀ ਸਾਡੇ ਘਰ ਵਿੱਚ ਜੀਵਨ ਇੱਕਲਾ ਹੀ ਕਮਾਣ ਵਾਲਾ ਹੈ ਤੇ 1 ਮਹੀਨਾ ਪਹਿਲਾ ਹੀ ਉਸ ਨੇ ਟਰੱਕ ਕਿਸ਼ਤਾਂ 'ਤੇ ਟਰੱਕ ਲਿਆ ਸੀ। ਉਸ ਨਾਲ ਇਹ ਹਾਦਸਾ ਹੋਣ ਤੋਂ ਬਾਦ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ। ਉਸ ਨੇ ਪੰਜਾਬ ਸਰਕਰ ਤੋਂ ਮਾਲੀ ਮਦਦ ਦੀ ਗੁਹਾਰ ਲਗਾਈ ਹੈ।

ABOUT THE AUTHOR

...view details