ਪੰਜਾਬ

punjab

By

Published : Apr 17, 2019, 12:01 AM IST

ETV Bharat / state

ਬੀਬੀ ਖਾਲੜਾ ਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਆਫ਼ਰ

ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਮਨ ਅਰੋੜਾ ਵਰਕਰ ਮੀਟਿੰਗ 'ਚ ਹਿੱਸਾ ਲੈਣ ਲੋਕ ਸਭਾ ਹਲਕਾ ਹੁਸ਼ਿਆਰਪੁਰ ਪਹੁੰਚੇ। ਜਿੱਥੇ ਉਹ ਅਕਾਲੀਆਂ ਅਤੇ ਟਕਸਾਲੀਆਂ 'ਤੇ ਵਰ੍ਹਦੇ ਨਜ਼ਰ ਆਏ। ਅਮਨ ਅਰੋੜਾ ਨੇ ਕਿਹਾ ਬੀਬੀ ਖਾਲੜਾ ਦਾ ਪਾਰਟੀ ਸਿਰਫ ਫੰਡਿੰਗ ਲਈ ਇਸਤੇਮਾਲ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਲਈ ਆਮ ਆਦਮੀ ਪਾਰਟੀ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ।

ਆਮ ਆਦਮੀ ਪਾਰਟੀ ਦੀ ਪ੍ਰੈਸ ਵਾਰਤਾ

ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਅਮਨ ਅਰੋੜਾ ਨੇ ਹੁਸ਼ਿਆਰਪੁਰ ਵਿੱਖੇ ਵਰਕਰ ਮੀਟਿੰਗ ਕੀਤੀ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ ਇਸ ਮੌਕੇ ਅਮਨ ਅਰੋੜਾ ਨੇ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੀ ਟਿਕਟ ਤੇ ਖਡੂਰ ਸਾਹਿਬ ਤੋਏ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਤੇ ਬੋਲਦੇ ਹੋਏ ਕਿਹਾ ਕਿ ਬੀਬੀ ਖਾਲੜਾ ਦਾ ਪੀਡੀਏ ਅਤੇ ਖਹਿਰਾ ਵੱਲੋਂ ਸਿਰਫ ਫੰਡਿੰਗ ਲਈ ਹੀ ਫਾਇਦਾ ਲਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਲਈ ਆਮ ਆਦਮੀ ਪਾਰਟੀ ਦੇ ਦਰਵਜੇ ਹਮੇਸ਼ਾ ਖੁੱਲ੍ਹੇ ਹਨ।

ਵੀਡੀਓ।

ਇਸ ਮੌਕੇ ਅਮਨ ਅਰੋੜਾ ਨੇ ਅਕਾਲੀ ਦਲ ਟਕਸਾਲੀ ਨੂੰ ਵੀ ਖੂਬ ਭੰਡਿਆ ਤੇ ਕਿਹਾ ਕਿ ਟਕਸਾਲੀਆਂ ਨੇ ਜੇਜੇ ਸਿੰਘ ਦਾ ਫਾਇਦਾ ਚੁੱਕਿਆ ਹੈ ਜੋ ਪਹਿਲਾ ਅਕਾਲੀ ਦਲ ਨੇ ਕੀਤਾ ਸੀ ਉਹ ਅੱਜ ਟਕਸਾਲੀ ਕਰ ਰਹੇ ਹਨ।

ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਪਣਾ ਕੰਮ ਲੈ ਕੇ ਲੋਂਕਾ ਚ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਲੋਕਾਂ ਨਾਲ ਸਿਰਫ ਵਾਅਦੇ ਕਰਦੇ ਹਨ, ਕੰਮ ਨਹੀਂ।

ABOUT THE AUTHOR

...view details