ਪੰਜਾਬ

punjab

ETV Bharat / state

3 ਵਾਹਨਾਂ ਦੀ ਟੱਕਰ ‘ਚ 3 ਲੋਕਾਂ ਦੀ ਮੌਕੇ ‘ਤੇ ਮੌਤ

ਇੱਕ ਭਿਆਨਕ ਸੜਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 2 ਟਿੱਪਰ ਤੇ ਇੱਕ ਬਾਡੀ ਵਾਲੀ ਜੀਪ ਵਿਚਕਾਰ ਟੱਕਰ ਹੋਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

3 ਵਾਹਨਾਂ ਦੀ ਟੱਕਰ ‘ਚ 3 ਲੋਕਾਂ ਦੀ ਮੌਕੇ ‘ਤੇ ਮੌਤ
3 ਵਾਹਨਾਂ ਦੀ ਟੱਕਰ ‘ਚ 3 ਲੋਕਾਂ ਦੀ ਮੌਕੇ ‘ਤੇ ਮੌਤ

By

Published : Jul 13, 2021, 7:08 PM IST

ਹੁਸ਼ਿਆਰਪੁਰ: ਹਲਕਾ ਦਸੂਹਾ ਦੇ ਹਾਜੀਪੁਰ ਚੌਂਕ ‘ਤੇ ਭਿਆਨਕ ਸੜਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 2 ਟਿੱਪਰ ਤੇ ਇੱਕ ਬਾਡੀ ਵਾਲੀ ਜੀਪ ਵਿਚਕਾਰ ਟੱਕਰ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ, ਕਿ ਹਾਦਸੇ ਵਿੱਚ ਜੀਪ ਚਕਨਾ ਚੂਰ ਹੋ ਗਈ। ਇਸ ਸਬੰਧੀ ਵਿੱਚ ਜਾਣਕਾਰੀ ਦਿੰਦਿਆਂ ਥਾਣਾ ਦਸੂਹਾ ਦੇ ਸਬ ਇੰਸਪੈਕਟਰ ਨੇ ਦੱਸਿਆ, ਕਿ ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਵਾਪਰਿਆਂ ਹੈ।

3 ਵਾਹਨਾਂ ਦੀ ਟੱਕਰ ‘ਚ 3 ਲੋਕਾਂ ਦੀ ਮੌਕੇ ‘ਤੇ ਮੌਤ

ਉਨ੍ਹਾਂ ਮੁਤਾਬਿਕ ਇਸ ਹਾਦਸੇ ‘ਚ 3 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਫਿਲਹਾਲ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕਦੀ, ਤੇ ਉਨ੍ਹਾਂ ਦੇ ਮੋਬਾਈਲ ਫੋਨ ਤੋਂ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਦੇਹਾਂ ਨੂੰ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਿਨੋ-ਦਿਨ ਵੱਧ ਰਹੇ ਇਹ ਸੜਕ ਹਾਦਸੇ ਇੱਕ ਵੱਡੀ ਚਿੰਤਾ ਦਾ ਵਿਸ਼ਾ ਹਨ। ਵੱਧ ਟ੍ਰੈਫਿਕ ਜਾਂ ਫਿਰ ਤੇਜ਼ ਰਫ਼ਤਾਰ ਹੋਣ ਕਰਕੇ ਜ਼ਿਆਦਾਤਰ ਸੜਕੀ ਹਾਦਸੇ ਹੁੰਦੇ ਹਨ। ਹਾਲਾਂਕਿ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਹਾਦਸਿਆ ਨੂੰ ਰੋਕਣ ਲਈ ਬਹੁਤ ਉਪਰਾਲੇ ਕੀਤੇ ਜਾਂਦੇ ਹਨ।

ਪਰ ਫਿਰ ਵੀ ਇਹ ਉਪਰਾਲੇ ਕੀਤੇ ਨਾ ਕੀਤੇ ਫੇਲ੍ਹ ਹੁੰਦੇ ਨਜ਼ਰ ਆ ਰਹੇ ਹਨ। ਦਿਨੋ-ਦਿਨ ਵੱਧ ਰਹੇ ਇਨ੍ਹਾਂ ਹਾਦਸਿਆ ਨੂੰ ਰੋਕਣ ਲਈ ਲੋਕਾਂ ਨੂੰ ਆਪ ਜਾਗਰੂਕ ਹੋਣ ਦੀ ਸਖ਼ਤ ਲੋੜ ਹੈ, ਤਾਂ ਜੋ ਸਹੀ ਸਲਾਮਤ ਆਪਣੇ ਘਰਾਂ ਨੂੰ ਪਰਤ ਸਕੀਏ।

ਇਹ ਵੀ ਪੜ੍ਹੋ:ਟਿੱਪਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਭੜਕੇ ਲੋਕਾਂ ਟਿੱਪਰ ਨੂੰ ਅੱਗ ਲਗਾਉਣ ਦੀ ਕੀਤੀ ਕੋਸ਼ਿਸ

ABOUT THE AUTHOR

...view details