ਪੰਜਾਬ

punjab

ETV Bharat / state

ਬੋਲਣ ਅਤੇ ਸੁਣਨ ਤੋ ਅਸਮਰੱਥ ਬਣਾਉਦਾ ਹੈ ਕਮਾਲ ਦੀ ਪੇਂਟਿਗ

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦਾ ਨੌਜਵਾਨ ਪਰਮ ਮਹਾਜਨ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੈ ਪਰ ਉਸ ਕੋਲ ਇਕ ਕੁਦਰਤੀ ਹੁਨਰ ਹੈ।ਇਸ ਨੌਜਵਾਨ ਨੇ ਵੱਖ-ਵੱਖ ਤਰਾਂ ਦੀਆਂ ਪੇਂਟਿੰਗ ਬਣਾ ਕੇ ਇਲਾਕੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਲਈ ਹੈ।

By

Published : Aug 22, 2021, 2:12 PM IST

ਬੋਲਣ 'ਤੇ ਸੁਣਨ ਤੋ ਅਸਮਰੱਥ ਬਣਾਉਦਾ ਹੈ ਕਮਾਲ ਦੀ ਪੇਂਟਿਗ
ਬੋਲਣ 'ਤੇ ਸੁਣਨ ਤੋ ਅਸਮਰੱਥ ਬਣਾਉਦਾ ਹੈ ਕਮਾਲ ਦੀ ਪੇਂਟਿਗ

ਗੁਰਦਾਸਪੁਰ: ਜੇਕਰ ਕਿਸੇ 'ਚ ਕੋਈ ਜਮਾਂਦਰੂ ਕਮੀ ਹੁੰਦੀ ਹੈ ਤਾਂ ਉਸ ਦੇ ਨਾਲ ਕੋਈ ਹੁਨਰ ਵੀ ਜਰੂਰ ਹੁੰਦਾ ਹੈੈ। ਇਸ ਤਰ੍ਹਾਂ ਹੀ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦਾ ਨੌਜਵਾਨ ਪਰਮ ਮਹਾਜਨ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੈ ਪਰ ਉਸ ਕੋਲ ਇਕ ਕੁਦਰਤੀ ਹੁਨਰ ਹੈ।

ਬੋਲਣ 'ਤੇ ਸੁਣਨ ਤੋ ਅਸਮਰੱਥ ਬਣਾਉਦਾ ਹੈ ਕਮਾਲ ਦੀ ਪੇਂਟਿਗ

ਜਿਸ ਹੁਨਰ ਨੂੰ ਉਸਨੇ ਆਪਣੀ ਮਿਹਨਤ ਨਾਲ ਹੋਰ ਨਿਖਾਰਿਆ ਹੈ। ਇਸ ਨੌਜਵਾਨ ਨੇ ਵੱਖ-ਵੱਖ ਤਰਾਂ ਦੀਆਂ ਪੇਂਟਿੰਗ ਬਣਾ ਕੇ ਇਲਾਕੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਲਈ ਹੈ।

ਪੈਨਸਿਲ ਦੀ ਸਹਾਇਤਾ ਨਾਲ ਇਸ ਨੇ ਐਸਐਸਪੀ ਗੁਰਦਾਸਪੁਰ ਡਾ.ਨਾਨਕ ਸਿੰਘ ਦੀ ਅਜਿਹਾ ਸੁੰਦਰ ਸਕੈਚ ਕਾਗਜ਼ ਤੇ ਉਕੇਰੀਆ ਕਿ ਡਾ: ਨਾਨਕ ਸਿੰਘ ਨੇ ਖੁਦ ਉਸ ਦੇ ਹੱਥੋਂ ਇਹ ਤਸਵੀਰ ਪ੍ਰਾਪਤ ਕੀਤੀ ਅਤੇ ਉਸ ਦਾ ਸਨਮਾਨ ਕੀਤਾ।

ਜਦੋਂ ਇਸ ਦੇ ਪਰਿਵਾਰ ਨਾਲ ਇਸ ਦੀ ਸਰੀਰਿਕ ਕਮੀ ਬਾਰੇ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਜੇਕਰ ਪਰਮ ਨੂੰ ਕੋਈ ਦਾਨੀ ਸੱਜਣ ਕੌਕਲੀਆ ਨਾਮਕ ਆਰਗਨ ਡੌਨੇਟ ਕਰਦਾ ਹੈ ਤਾਂ ਉਹ ਠੀਕ ਹੋ ਸਕਦਾ ਹੈ ਯਾਨੀ ਉਹ ਵੀ ਬੋਲਣ ਸੁਣਨ ਦੇ ਕਾਬਲ ਬਣ ਸਕਦਾ ਹੈ।

ਗੱਲਬਾਤ ਕਰਦਿਆਂ ਪਰਮ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਰਮ ਦੀ ਸਰੀਰਿਕ ਕਮੀ ਦਾ ਪਤਾ ਤਾਂ ਉਨ੍ਹਾਂ ਨੂੰ ਉਸ ਦੇ ਜਨਮ ਤੋਂ ਕੁਝ ਦੇਰ ਬਾਅਦ ਹੀ ਪਤਾ ਲੱਗ ਗਿਆ ਸੀ ਪਰ ਉਸ ਦੇ ਪੇਂਟਿੰਗ ਦੇ ਕੁਦਰਤੀ ਹੁਨਰ ਦਾ ਪਤਾ ਉਨ੍ਹਾਂ ਨੂੰ 7-8 ਸਾਲ ਬਾਅਦ ਲੱਗਿਆ।

ਉਹਨਾਂ ਨੇ ਦੱਸਿਆ ਕਿ ਪਰਿਵਾਰ ਦੇ ਸਹਿਯੋਗ ਨਾਲ ਪਰਮ ਨੇ ਆਪਣਾ ਹੁਨਰ ਨਿਖਾਰਨਾ ਸ਼ੁਰੂ ਕੀਤਾ। ਕੁਝ ਆਪਣੀ ਕਲਪਨਾ ਨਾਲ ਅਤੇ ਕੁਝ ਬਾਹਰ ਦੇ ਨਜ਼ਾਰੇ ਵੇਖ ਕੇ ਤਸਵੀਰਾਂ ਬਣਾਉਣੀਆਂ ਸ਼ੁਰੂ ਕੀਤੀਆਂ। ਹੁਣ ਲੱਗਦਾ ਹੈ ਕਿ ਉਹ ਇਸ ਕੰਮ ਵਿੱਚ ਮਾਹਰ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ:-ਹੈਰਾਕੁੰਨ! ਪਤੀ ਨੇ ਪਤਨੀ ਸਣੇ ਸੱਸ ਨੂੰ ਮਾਰੀ ਗੋਲੀ

ABOUT THE AUTHOR

...view details