ਪੰਜਾਬ

punjab

ETV Bharat / state

ਮੀਂਹ ਕਾਰਨ ਬਟਾਲਾ-ਜਲੰਧਰ ਹਾਈਵੇ 'ਤੇ ਡਿੱਗੇ ਦਰੱਖਤ - Upset

ਗੁਰਦਾਸਪੁਰ ਵਿਚ ਬਟਾਲਾ-ਜਲੰਧਰ ਹਾਈਵੇ (Highway) ਉਤੇ ਤੇਜ਼ ਮੀਂਹ ਪੈਣ ਕਾਰਨ ਦਰੱਖਤ ਸੜਕ ਉਤੇ ਡਿੱਗ ਗਏ ਹਨ।ਸਥਾਨਕ ਲੋਕਾਂ ਦਾ ਕਹਿਣਾ ਹੈ ਪ੍ਰਸ਼ਾਸ਼ਨ ਨੇ ਸਾਰ ਨਹੀਂ ਲਈ।ਇਸ ਕਰਕੇ ਲੋਕਾਂ ਨੇ ਆਪ ਹੀ ਦਰੱਖਤ ਕੱਟ ਕੇ ਰਾਸਤੇ ਨੂੰ ਸਾਫ਼ ਕਰ ਲਿਆ ਹੈ।

ਮੀਂਹ ਕਾਰਨ ਬਟਾਲਾ-ਜਲੰਧਰ ਹਾਈਵੇ 'ਤੇ ਡਿੱਗੇ ਦਰੱਖਤ
ਮੀਂਹ ਕਾਰਨ ਬਟਾਲਾ-ਜਲੰਧਰ ਹਾਈਵੇ 'ਤੇ ਡਿੱਗੇ ਦਰੱਖਤ

By

Published : Jul 28, 2021, 7:11 PM IST

ਗੁਰਦਾਸਪੁਰ: ਤੇਜ ਬਾਰਿਸ਼ ਦੇ ਨਾਲ ਸੜਕਾਂ ਦੇ ਕਿਨਾਰੇ ਲੱਗੇ ਦਰਖ਼ਤ ਸੜਕ ਉਤੇ ਡਿੱਗ ਗਏ ਹਨ।ਜਿਸ ਦੌਰਾਨ ਬਟਾਲਾ-ਜਲੰਧਰ ਹਾਈਵੇ (Highway) 'ਤੇ ਪਿੰਡ ਰੰਗੜ ਨੰਗਲ ਦੇ ਕੋਲ ਵਾਹਨਾਂ ਦੀ ਲੰਬੀ ਲਾਈਨ ਲਗ ਗਈ।ਇਸ ਦੌਰਾਨ ਲੋਕ ਕਈ ਘੰਟੇ ਖੱਜਲ ਖੁਆਰ ਹੁੰਦੇ ਰਹੇ।ਲੋਕਾਂ ਨੇ ਆਪ ਹੀ ਸੜਕ 'ਤੇ ਡਿੱਗੇ ਦਰੱਖਤਾਂ ਨੂੰ ਥੋੜਾ-ਥੋੜਾ ਕਟ ਕੇ ਸਾਈਡ ਤੇ ਕੀਤਾ।ਇਸ ਦੌਰਾਨ ਕੋਈ ਵੀ ਪ੍ਰਸ਼ਾਸਨਿਕ ਜਾਂ ਪੁਲਿਸ ਮੌਕਾ 'ਤੇ ਨਹੀਂ ਪਹੁੰਚੀ।ਜਿਸ ਨੂੰ ਲੈ ਕੇ ਲੋਕਾਂ ਵਿਚ ਰੋਸ ਪਾਇਆ ਗਿਆ ਹੈ।

ਮੀਂਹ ਕਾਰਨ ਬਟਾਲਾ-ਜਲੰਧਰ ਹਾਈਵੇ 'ਤੇ ਡਿੱਗੇ ਦਰੱਖਤ

ਸੜਕ ਦੇ ਡਿੱਗੇ ਦਰੱਖਤਾਂ ਦੇ ਕਾਰਨ ਪ੍ਰੇਸ਼ਾਨ (Upset)ਹੋ ਰਹੇ ਲੋਕਾਂ ਨੇ ਕਿਹਾ ਕਿ ਪਿੰਡ ਰੰਗੜਨੰਗਲ ਦੇ ਕੋਲ ਸੜਕ 'ਤੇ ਦਰੱਖਤ ਡਿੱਗੇ ਹਨ।ਜਿਸ ਨਾਲ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੱਸਾਂ ਦਾ ਸਮਾਂ ਹੋ ਰਿਹਾ ਹੈ ਪਰ ਅਸੀਂ ਇਕ ਜਗ੍ਹਾਂ ਤੇ ਹੀ ਫਸ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਆਪ ਹੀ ਸੜਕ 'ਤੇ ਡਿਗੇ ਦਰੱਖਤਾਂ ਨੂੰ ਥੋੜਾ-ਥੋੜਾ ਕੱਟ ਕੇ ਸਾਈਡ ਤੇ ਕੀਤਾ।

ਇਹ ਵੀ ਪੜੋ:ਸੋਸ਼ਲ ਮੀਡੀਆ ’ਤੇ ਵੀਡੀਓ ਪਾਉਣ ਤੇ ਕੁਮੈਂਟ ਕਰਨ ਦੀ ਵਿਅਕਤੀ ਨੂੰ ਦਰਦਨਾਕ ਸਜ਼ਾ

ABOUT THE AUTHOR

...view details