ਪੰਜਾਬ

punjab

ETV Bharat / state

ਸਰਕਾਰ ਵੱਲੋਂ ਰਹਿੰਦੇ ਕੰਮ ਅਤੇ ਵਾਅਦੇ ਇਕ ਸਾਲ 'ਚ ਪੂਰੇ ਕੀਤੇ ਜਾਣਗੇ: ਤ੍ਰਿਪਤ ਰਾਜਿੰਦਰ ਬਾਜਵਾ

ਸਰਕਾਰੀ ਸਕੂਲ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਕ ਦੇ ਚਾਰ ਸਾਲ ਪੂਰੇ ਹੋ ਚੁੱਕੇ ਹਨ ਅਤੇ ਜੋ ਸੂਬਾ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਨ੍ਹਾਂ ਚੋ ਕਈ ਅਦੂਰੇ ਕੰਮਾਂ ਹਨ ਜੋ ਇਸ ਸਾਲ ਵਿੱਚ ਪੂਰੇ ਕੀਤੇ ਜਾਣਗੇ।

ਫ਼ੋਟੋ
ਫ਼ੋਟੋ

By

Published : Mar 19, 2021, 5:49 PM IST

ਗੁਰਦਾਸਪੁਰ: ਸ਼ੁੱਕਰਵਾਰ ਨੂੰ ਬਟਾਲਾ ਵਿਖੇ ਸਰਕਾਰੀ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨ ਲਈ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪਹੁੰਚੇ।

ਵੇਖੋ ਵੀਡੀਓ

ਇਸ ਮੌਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਸਕੂਲ ਬਹੁਤ ਪੁਰਾਣਾ ਸੀ ਅਤੇ ਇਮਾਰਤ ਵੀ ਅਸੁਰੱਖਿਅਤ ਕਰਾਰ ਦਿੱਤੀ ਗਈ ਸੀ। ਇਸੇ ਦੇ ਮੱਦੇਨਜ਼ਰ ਕਰੀਬ 50 ਲੱਖ ਰੁਪਏ ਖਰਚ ਕਰ ਨਵੀਂ ਇਮਾਰਤ ਤਿਆਰ ਕੀਤੀ ਗਈ ਹੈ ਅਤੇ ਹੋਰ ਵੀ ਕੰਮ ਬਾਕੀ ਹੈ ਜੋ ਜਲਦ ਸ਼ੁਰੂ ਕਰਵਾਇਆ ਜਾਵੇਗਾ।

ਕੋਰੋਨਾ ਦੇ ਚੱਲਦੇ ਆਪ ਵੱਲੋਂ 21 ਮਾਰਚ ਨੂੰ ਪੰਜਾਬ ਦੇ ਬਾਘਾ ਪੁਰਾਣਾ ਵਿੱਚ ਕਿਸਾਨ ਹਿਤੈਸ਼ੀ ਰੈਲੀ ਕੀਤੀ ਜਾ ਰਹੀ ਹੈ ਇਸ ਬਾਬਤ ਸੰਬੰਧੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਬਹੁਤ ਸਮਝਦਾਰ ਦੱਸਦੇ ਹਨ ਅਤੇ ਉਨ੍ਹਾਂ ਨੂੰ ਇਸ ਕੋਰੋਨਾ ਕਾਲ ਦੌਰਾਨ ਸਮਝਣਾ ਚਾਹੀਦਾ ਹੈ ਕਿ ਦਿੱਲੀ ਅਤੇ ਪੰਜਾਬ ਵਿੱਚ ਇਸ ਸਮੇਂ ਕੋਰੋਨਾ ਦੇ ਕਈ ਕੇਸ ਸਾਹਮਣੇ ਆ ਰਹੇ ਹਨ, ਤਾਂ ਅਜਿਹੀ ਰੈਲੀਆਂ ਤੋਂ ਗੁਰੇਜ਼ ਕਰਨ।

ਇਸ ਦੇ ਨਾਲ ਹੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬੀਤੇ ਸਰਕਾਰ ਦੇ 4 ਸਾਲਾਂ ਵਿੱਚ ਭਾਵੇ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਸਰਕਾਰ ਨੂੰ ਕਿਸਾਨਾਂ ਦੀਆ ਫ਼ਸਲਾਂ ਦੀ ਖਰੀਦ ਲਈ ਪੂਰਨ ਤੌਰ ਉੱਤੇ ਸਹਿਯੋਗ ਨਹੀਂ ਦਿੱਤਾ ਪਰ ਉਨ੍ਹਾਂ ਵੱਲੋਂ ਕਿਸਾਨਾਂ ਦੀ ਹਰ ਫ਼ਸਲ ਦੀ ਖ਼ਰੀਦ ਕੀਤੀ ਅਤੇ ਉਨ੍ਹਾਂ ਨੂੰ ਮੰਡੀਆਂ ਵਿੱਚ ਖੱਜਲ ਨਹੀਂ ਹੋਣ ਦਿੱਤਾ। ਇਹ ਸਰਕਾਰ ਦੀ ਵੱਡੀ ਉਪਲਬਦੀ ਸੀ। ਬਹੁਤ ਐਸੇ ਵਾਅਦੇ ਅਤੇ ਕੰਮ ਹਨ ਜੋ ਬੀਤੇ ਚਾਰ ਸਾਲ ਵਿੱਚ ਪੂਰੇ ਨਹੀਂ ਹੋਏ ਉਨ੍ਹਾਂ ਨੂੰ ਸਰਕਾਰ ਇਸ ਸਾਲ ਵਿੱਚ ਪੂਰਾ ਕਰੇਗੀ।

ABOUT THE AUTHOR

...view details