ਗੁਰਦਾਸਪੁਰ:ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਨਾ ਲਗਾਉਣ। ਇਸ ਨਾਲ ਕਈ ਵੱਡੇ ਹਾਦਸੇ ਵਾਪਰ ਸਕਦੇ ਹਨ ਪਰ ਇਸ ਦੇ ਬਾਵਜੂਦ ਕਿਸਾਨ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਲਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਮਾਮਲਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਲਾਈ ਅੱਗ ਇੰਨੀ ਵੱਧ ਗਈ ਕਿ ਅੱਗ ਪਨਸਪ ਦੇ ਗੋਦਾਮ ਤੱਕ ਪਹੁੰਚ ਗਈ।
ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼: ਗੋਦਾਮ ਵਿੱਚ ਕੰਮ ਕਰਦੇ ਮਜ਼ਦੂਰਾਂ ਅਤੇ ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਬੁਝਾਈ ਨਹੀਂ ਜਾ ਸਕੀ, ਜਿਸ ਤੋਂ ਬਾਅਦ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਨਸਪ ਖਰੀਦ ਏਜੰਸੀ ਦੇ ਇੰਸਪੈਕਟਰ ਸਚਿਨ ਸਿਆਲ ਨੇ ਦੱਸਿਆ ਕਿ ਗੋਦਾਮ 'ਚ ਕੰਮ ਕਰਦੇ ਮਜ਼ਦੂਰ ਨੇ ਆ ਕੇ ਦੱਸਿਆ ਕਿ ਗੋਦਾਮ 'ਚ ਅੱਗ ਲੱਗ ਗਈ ਹੈ ਅਤੇ ਇਹ ਅੱਗ ਖੇਤਾਂ 'ਚ ਫੈਲ ਰਹੀ ਹੈ।
- 3 ਜ਼ਿਲ੍ਹਿਆਂ ਤੇ ਸੈਂਕੜੇ ਪਿੰਡਾਂ ਨੂੰ ਆਪਸ 'ਚ ਜੋੜਨ ਵਾਲੀ ਸਟੇਟ ਹਾਈਵੇਅ ਦਾ ਖ਼ਸਤਾ ਹਾਲ, ਕਿਸਾਨਾਂ ਨੇ ਕਰ ਦਿੱਤਾ ਚੱਕਾ ਜਾਮ
- ਮੁਹੱਲਾ ਕਲੀਨਿਕਾਂ ਕਾਰਨ ਡਿਸਪੈਂਸਰੀਆਂ ਨੂੰ ਲੱਗੇ ਜਿੰਦਰੇ, ਪਿੰਡ ਵਾਸੀਆਂ ਨੇ ਕਿਹਾ- "ਮਾਨ ਸਾਬ੍ਹ, ਲੋਕਾਂ ਨੂੰ ਇੰਨਾ ਤੰਗ ਨਾ ਕਰੋ"
- ਝੂਠ ਨਿਕਲਿਆ ਆਮ ਆਦਮੀ ਪਾਰਟੀ ਦੇ ਨਾਭਾ ਤੋਂ MLA ਦਾ ਦਾਅਵਾ, 1 ਰੁਪਈਆ ਤਨਖਾਹ ਲੈਣ ਦਾ ਕੀਤਾ ਸੀ ਐਲਾਨ, ਹੁਣ ਤੱਕ ਲੱਖਾਂ ਰੁਪਏ ਡਕਾਰੇ