ਬਟਾਲਾ: ਅੱਜ ਦੁਪਹਿਰ ਵੇਲੇ ਬੱਸ ਸਟੈਂਡ ਨੇੜੇ ਇੱਕ ਸਾਈਕਲ ਸਵਾਰ ਦੀ ਅਚਾਨਕ ਮੌਤ ਹੋ ਗਈ। ਦਰਅਸਲ ਇਹ ਮ੍ਰਿਤਕ ਵਿਅਕਤੀ ਆਪਣੇ ਸਾਈਕਲ ‘ਤੇ ਜਾ ਰਿਹਾ ਸੀ, ਕਿ ਅਚਾਨਕ ਉਸ ਦੀ ਸਿਹਤ ਵਿਗੜ ਗਈ, ਜਿਸ ਕਰਕੇ ਉਸ ਨੂੰ ਸੜਕ ਕੰਡੇ ਅਰਾਮ ਕਰਨ ਲਈ ਬੈਠਾ ਦਿੱਤਾ ਗਿਆ, ਪਰ ਸਿਹਤ ਜ਼ਿਆਦਾ ਵਿਗੜਨ ਕਾਰਨ ਉਸ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਖੜੇ ਚਮਦੀਦ ਕ੍ਰਾਂਤੀ ਦੇ ਮੁਤਾਬਿਕ ਰਾਹਗੀਰ ਸਾਈਕਲ ਰੋਕ ਉਸ ਦੇ ਕੋਲ ਰੋਕਿਆ ਅਤੇ ਜਦ ਉਸ ਦੀ ਹਾਲਤ ਵਿਗੜੀ ਤਾਂ ਉਸ ਵਲੋਂ ਪਾਣੀ ਪਿਲਾਈਆ ਗਿਆ।
ਬਟਾਲਾ: ਸਾਈਕਲ ਸਵਾਰ ਦੀ ਅਚਾਨਕ ਹੋਈ ਮੌਤ - death
ਸਾਈਕਲ ‘ਤੇ ਜਾ ਰਹੇ ਵਿਅਕਤੀ ਦੀ ਅਚਾਨਕ ਰਸਤੇ ਵਿੱਚ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਵੱਲੋ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਮੁੱਢਲੀ ਸਹਾਇਤਾ ਦੇਣ ਤੋਂ ਪਹਿਲਾਂ ਵੀ ਵਿਅਕਤੀ ਦੀ ਮੌਤ ਹੋ ਗਈ
ਮੌਕੇ ‘ਤੇ ਮੌਜੂਦ ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤਾ, ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ ‘ਤੇ ਮੌਜੂਦ ਲੋਕਾਂ ਦੇ ਬਿਆਨ ਦਰਜ ਕਰ ਲਏ ਹਨ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਪਛਾਣ ਕਰਕੇ ਉਸ ਦੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਮ੍ਰਿਤਕ ਦੇ ਰਿਸ਼ਤੇਦਾਰ ਹੈਪੀ ਨੇ ਦੱਸਿਆ, ਕਿ ਮਰਨ ਵਾਲਾ ਕਾਦੀਆਂ ਦਾ ਰਹਿਣ ਵਾਲਾ ਸੀ, ਅਤੇ ਅੱਜ ਸਵੇਰੇ ਉਹ ਆਪਣੇ ਕੰਮ ਰੋਜ਼ਾਨਾ ਦੀ ਤਰ੍ਹਾਂ ਬਟਾਲਾ ਆਇਆ ਸੀ ਪਰ ਹੁਣ ਉਨ੍ਹਾਂ ਨੂੰ ਪੁਲਿਸ ਵਲੋਂ ਸੂਚਨਾ ਮਿਲੀ ਕਿ ਉਸ ਦੀ ਰਾਹ ਚਲਦੇ ਬਟਾਲਾ ਵਿਖੇ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਮਾਮਾ ਦੇ ਮੁੰਡੇ ਨਾਲ ਫ਼ੋਨ 'ਤੇ ਗੱਲ ਕਰਨ ਨੂੰ ਲੈ ਕੇ ਲੜਕੀਆਂ ਦੀਆਂ ਬੇਰਹਿਮੀ ਨਾਲ ਕੁੱਟਮਾਰ