ਪੰਜਾਬ

punjab

ETV Bharat / state

ਡਿਊਟੀ ਦੌਰਾਨ ਜਵਾਨ ਸੜਕ ਹਾਦਸੇ 'ਚ ਸ਼ਹੀਦ - ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ

ਗੁਰਦਾਸਪੁਰ ਦੇ ਪਿੰਡ ਕਾਹਲਵਾਂ ਵਾਸੀ 29 ਸਾਲਾ ਫੌਜੀ ਜਵਾਨ ਡਿਊਟੀ ਦੌਰਾਨ ਸੜਕ ਹਾਦਸੇ 'ਚ ਸ਼ਹੀਦ ਹੋ ਗਿਆ। ਅੱਜ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਜਿਵੇਂ ਹੀ ਜੱਦੀ ਪਿੰਡ ਪਹੁੰਚੀ ਤਾਂ ਇਲਾਕੇ ਭਰ 'ਚ ਮਾਹੌਲ ਗ਼ਮਗੀਨ ਹੋ ਗਿਆ। ਫੌਜ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਰਕਾਰੀ ਸਨਮਾਨਾਂ ਨਾਲ ਫੌਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਫੌਜ ਦੀ ਟੁਕੜੀ ਵੱਲੋਂ ਸਲਾਮੀ ਦਿਤੀ ਗਈ।

ਡਿਊਟੀ ਦੌਰਾਨ ਜਵਾਨ ਸੜਕ ਹਾਦਸੇ 'ਚ ਸ਼ਹੀਦ
ਡਿਊਟੀ ਦੌਰਾਨ ਜਵਾਨ ਸੜਕ ਹਾਦਸੇ 'ਚ ਸ਼ਹੀਦ

By

Published : Mar 22, 2021, 10:56 PM IST

ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਕਾਹਲਵਾਂ ਵਾਸੀ 29 ਸਾਲਾ ਫੌਜੀ ਜਵਾਨ ਡਿਊਟੀ ਦੌਰਾਨ ਸੜਕ ਹਾਦਸੇ 'ਚ ਸ਼ਹੀਦ ਹੋ ਗਿਆ। ਅੱਜ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਜਿਵੇਂ ਹੀ ਜੱਦੀ ਪਿੰਡ ਪਹੁੰਚੀ ਤਾਂ ਇਲਾਕੇ ਭਰ 'ਚ ਮਾਹੌਲ ਗ਼ਮਗੀਨ ਹੋ ਗਿਆ। ਫੌਜ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਰਕਾਰੀ ਸਨਮਾਨਾਂ ਨਾਲ ਫੌਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਫੌਜ ਦੀ ਟੁਕੜੀ ਵੱਲੋਂ ਸਲਾਮੀ ਦਿਤੀ ਗਈ।

ਡਿਊਟੀ ਦੌਰਾਨ ਜਵਾਨ ਸੜਕ ਹਾਦਸੇ 'ਚ ਸ਼ਹੀਦ

ਸ਼ਹੀਦ ਜਵਾਨ ਦੇ ਪਿਤਾ ਤਰਸੇਮ ਸਿੰਘ ਨੇ ਭਾਵੁਕ ਹੁੰਦੇ ਦੱਸਿਆ ਕਿ ਉਨ੍ਹਾਂ ਦਾ ਬੇਟਾ 29 ਸਾਲਾ ਸਿਕੰਦਰ ਸਿੰਘ ਉਨ੍ਹਾਂ ਦਾ ਇਕਲੌਤਾ ਬੇਟਾ ਸੀ ਅਤੇ ਇਕ ਛੋਟੀ ਧੀ ਹੈ। ਪਿਤਾ ਨੇ ਦੱਸਿਆ ਕਿ ਬੇਟਾ ਸਿਕੰਦਰ ਸਿੰਘ ਆਰਮੀ ਵਿੱਚ ਕਰੀਬ 9 ਸਾਲ ਪਹਿਲਾਂ ਭਰਤੀ ਹੋਇਆ ਸੀ ਉਸ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ, ਜਿਸ ਦੀ ਇੱਕ ਦੋ ਸਾਲ ਦੀ ਧੀ ਹੈ। ਮ੍ਰਿਤਕ ਇਨ੍ਹੀਂ ਦਿਨੀ ਰਾਜਸਥਾਨ 'ਚ ਤੈਨਾਤ ਸੀ ਅਤੇ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਸ਼ਹੀਦ ਹੋ ਗਿਆ ।

ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ।ਸ਼ਹੀਦ ਦੀ ਮ੍ਰਿਤਕ ਦੇਹ ਗਦਾ ਪਿੰਡ ਕਾਹਲਵਾਂ 'ਚ ਸਿੱਖ ਮਰਿਆਦਾ ਤੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਮੰਤਰੀ ਸਸਕਾਰ ਮੌਕੇ ਸ਼ਾਮਲ ਨਹੀਂ ਹੋਇਆ।

ABOUT THE AUTHOR

...view details