ਪੰਜਾਬ

punjab

ETV Bharat / state

ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਬਟਾਲੇ ਵਿੱਚ ਵੀ ਰੋਸ

ਪੰਜਾਬ ਪੁਲਿਸ ਕਾਂਸਟੇਬਲ (Punjab Police Constable) ਦਾ ਰਿਜ਼ਲਟ ਆਏ ਨੂੰ ਅਜੇ ਕੁਝ ਦਿਨ ਹੀ ਹੋਏ ਹਨ ਕਿ ਇਸ ਭਰਤੀ ਦੇ ਰਿਜ਼ਲਟ ਵਿੱਚ ਨੌਜਵਾਨਾਂ ਵੱਲੋਂ ਵੱਡੇ ਘਪਲੇ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਜਿਸ ਦੇ ਤਹਿਤ ਹੀ ਬਟਾਲਾ ਦੇ ਈਂਟੀਈ ਗਰਾਉਂਡ 'ਚ ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਸਾਡਾ ਹੱਕ ਇਥੇ ਰੱਖ "ਦੇ ਨਾਅਰੇ ਮਾਰਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਬਟਾਲੇ ਵਿੱਚ ਵੀ ਰੋਸ
ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਬਟਾਲੇ ਵਿੱਚ ਵੀ ਰੋਸ

By

Published : Nov 29, 2021, 10:41 PM IST

ਗੁਰਦਾਸਪੁਰ:ਪੰਜਾਬ ਪੁਲਿਸ ਕਾਂਸਟੇਬਲ (Punjab Police Constable) ਦਾ ਰਿਜ਼ਲਟ ਆਏ ਨੂੰ ਅਜੇ ਕੁਝ ਦਿਨ ਹੀ ਹੋਏ ਹਨ ਕਿ ਇਸ ਭਰਤੀ ਦੇ ਰਿਜ਼ਲਟ ਵਿੱਚ ਨੌਜਵਾਨਾਂ ਵੱਲੋਂ ਵੱਡੇ ਘਪਲੇ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਜਿਸ ਦੇ ਤਹਿਤ ਹੀ ਬਟਾਲਾ ਦੇ ਈਂਟੀਈ ਗਰਾਉਂਡ 'ਚ ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਸਾਡਾ ਹੱਕ ਇਥੇ ਰੱਖ "ਦੇ ਨਾਅਰੇ ਮਾਰਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ (Government of Punjab) ਵੱਲੋਂ ਪਿਛਲੇ ਦਿਨ੍ਹੀ ਪੰਜਾਬ ਪੁਲਿਸ ਦੀ ਭਰਤੀ (Recruitment of Punjab Police) ਲਈ ਅਸਾਮੀਆਂ ਕੱਢੀਆਂ ਗਈਆਂ ਅਤੇ ਟੈਸਟ ਵੀ ਲਏ ਗਏ ਸੀ। ਪਰ ਜੋ ਪੰਜਾਬ ਸਰਕਾਰ (Government of Punjab) ਨੇ ਭਰਤੀ ਤੋਂ ਪਹਿਲਾ ਕਿਹਾ ਉਸ ਦੇ ਉਲਟ ਦੂਸਰੇ ਸੂਬਿਆਂ ਦੇ ਨੌਜਵਾਨਾਂ ਨੂੰ ਪਹਿਲ ਦੇ ਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।

ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਬਟਾਲੇ ਵਿੱਚ ਵੀ ਰੋਸ

ਪ੍ਰਦਰਸ਼ਨਕਾਰੀਆ ਨੇ ਦੱਸਿਆ ਕਿ ਉਹਨਾ ਵੱਲੋਂ 50 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਤੋਂ ਬਾਅਦ ਵੀ ਪੰਜਾਬ ਸਰਕਾਰ (Government of Punjab) ਵੱਲੋਂ ਇਨਸਾਫ਼ ਨਹੀ ਕੀਤਾ ਜਾ ਰਿਹਾ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ 30 ਤੋਂ 35 ਫੀਸਦੀ ਨੰਬਰ ਲੈਣ ਵਾਲੇ ਉਮੀਦਵਾਰਾਂ ਨੂੰ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਪੂਰੇ ਪੰਜਾਬ ਦੇ ਨੌਜਵਾਨਾਂ ਨੇ ਆਰੋਪ ਲਗਾਇਆ ਕਿ ਇਸ ਭਰਤੀ ਪ੍ਰਕ੍ਰਿਆ 'ਚ ਘਪਲੇਬਾਜ਼ੀ ਹੋਈ ਹੈ। ਬੇਰੋਜ਼ਗਾਰ ਨੌਜਵਾਨਾਂ ਦੀ ਮੰਗ ਹੈ ਕਿ ਪੰਜਾਬ ਦੇ ਨੌਜਵਾਨ ਜੋ ਮੈਰਿਟ 'ਤੇ ਹਨ, ਉਹਨਾਂ ਨੂੰ ਪਹਿਲ ਦੇ ਅਧਾਰ 'ਤੇ ਨੌਕਰੀਆਂ ਦਿੱਤੀਆਂ ਜਾਣ। ਜਿਸਦੇ ਰੋਸ ਵੱਜੋਂ ਅਸੀਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਾਂ।

ਇਹ ਵੀ ਪੜ੍ਹੋ:ਨੌਜਵਾਨਾਂ ਨੇ ਪੰਜਾਬ ਪੁਲਿਸ ਕਾਂਸਟੇਬਲ ਰਿਜ਼ਲਟ 'ਚ ਵੱਡਾ ਘਪਲਾ ਹੋਣ ਦੇ ਲਗਾਏ ਇਲਜ਼ਾਮ

ABOUT THE AUTHOR

...view details