ਗੁਰਦਾਸਪੁਰ:ਡੇਰਾ ਬਾਬਾ ਨਾਨਕ ਅਧੀਨ ਪਿੰਡ ਗੁਰਚੱਕ ਦੇ ਖੇਤਾਂ ਨਾਲ ਲਗਦੇ ਰਾਵੀ ਦਰਿਆ ’ਤੇ ਹੋ ਰਹੀ ਰੇਤਾਂ ਦੀ ਮਾਈਨਿੰਗ ਦੌਰਾਨ ਵੱਡੀ ਗਿਣਤੀ ’ਚ ਪੁਲਿਸ ਨੇ ਅਚਾਨਕ ਛਾਪਾ ਮਾਰਿਆ। ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਰੇਤਾਂ ਦੀ ਮਾਇਨਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕੀਤੀ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਵੱਡੀ ਗਿਣਤੀ ਵਿੱਚ ਰੇਤਾ ਢੋਹਣ ਵਾਲੇ ਟਿੱਪਰ ,ਟਰੱਕ ਅਤੇ ਟਰਾਲੀਆਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁਲਿਸ ਜਾਂਚ ਅਧਕਾਰੀ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਕਿਸੇ ਨੇ ਇਤਲਾਹ ਦਿੱਤੀ ਸੀ ਕਿ ਗੁਰਚੱਕ ਵਿਖੇ ਗੈਰ ਕਾਨੂੰਨੀ ਢੰਗ ਨਾਲ ਰੇਤ ਮਾਇਨਿੰਗ ਹੋ ਰਹੀ ਹੈ। ਜਿਸ ਦੀ ਉਨ੍ਹਾਂ ਵੱਲੋਂ ਪੜਤਾਲ ਕੀਤੀ ਗਈ ਹੈ।