ਪੰਜਾਬ

punjab

ETV Bharat / state

ਮੈਰਿਜ ਪੈਲੇਸਾਂ ਦੇ ਮਾਲਕਾਂ ਨੇ ਕੀਤੀ ਪੈਲੇਸ ਖੋਲ੍ਹਣ ਦੀ ਅਪੀਲ - ਗੁਰਦਾਸਪੁਰ ਨਿਊਜ਼

ਮੈਰਿਜ ਪੈਲੇਸਾਂ ਦੇ ਮਾਲਕਾਂ ਨੇ ਸਰਕਾਰ ਤੋਂ ਮੈਰਿਜ ਪੈਲੇਸਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਦੇ ਸ਼ੁਰੂ ਹੋਣ ਵਾਲੇ ਸਮੇਂ ਦੌਰਾਨ ਲੌਕਡਾਊਨ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਦਾ ਕਾਰੋਬਾਰ ਪੂਰੀ ਤਰਾਂ ਨਾਲ ਠੱਪ ਹੋ ਗਿਆ।

open palaces in Gurdaspur
ਗੁਰਦਾਸਪੁਰ

By

Published : Jun 4, 2020, 8:03 PM IST

Updated : Jun 4, 2020, 9:03 PM IST

ਗੁਰਦਾਸਪੁਰ: ਕੋਰੋਨਾ ਦੀ ਮਾਰ ਝੱਲ ਰਹੇ ਮੈਰਿਜ ਪੈਲੇਸਾਂ ਦੇ ਮਾਲਕਾਂ ਨੇ ਇਕੱਤਰ ਹੋ ਕੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਬਾਕੀ ਸਾਰੇ ਵਪਾਰਕ ਵਰਗਾਂ ਨੂੰ ਲੌਕਡਾਊਨ ਵਿੱਚ ਰਾਹਤ ਦਿੱਤੀ ਗਈ ਹੈ। ਉਸੇ ਤਰ੍ਹਾਂ ਮੈਰਿਜ ਪੈਲੇਸਾਂ ਨੂੰ ਵੀ ਮੁੜ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਵੇਖੋ ਵੀਡੀਓ

ਪੈਲੇਸ ਮਾਲਕਾਂ ਨੇ ਕਿਹਾ ਕਿ ਮੈਰਿਜ ਪੈਲੇਸਾਂ ਦੇ ਨਾਲ-ਨਾਲ ਉਨ੍ਹਾਂ ਸੈਂਕੜੇ ਪਰਿਵਾਰਾਂ ਨੂੰ ਵੀ ਰਾਹਤ ਮਿਲ ਸਕੇ, ਜੋ ਇਨ੍ਹਾਂ ਪੈਲੇਸਾਂ ਨਾਲ ਜੁੜ ਕੇ ਆਪਣਾ ਪਾਲਣ ਪੋਸ਼ਣ ਕਰਦੇ ਹਨ। ਪੈਲੇਸ ਮਾਲਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬਿਨਾ ਸ਼ੱਕ ਉਨ੍ਹਾਂ ਨੂੰ ਸ਼ਰਤਾਂ ਦੇ ਅਧਾਰ 'ਤੇ ਪੈਲੇਸ ਖੋਲ੍ਹਣ ਦੀ ਅਗਿਆ ਦਿੱਤੀ ਜਾਵੇ ਅਤੇ ਉਹ ਵੀ ਕੋਰੋਨਾ ਸਬੰਧੀ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣਾ ਕੰਮ ਕਰਨਗੇ।

ਮੈਰਿਜ ਪੈਲੇਸਾਂ ਦੇ ਮਾਲਕਾਂ ਨੇ ਦੱਸਿਆ ਕਿ ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦਾ ਪੂਰਾ ਕਾਰੋਬਾਰ ਠੱਪ ਚੱਲ ਰਿਹਾ ਹੈ ਅਤੇ ਇਸੇ ਕਾਰਨ ਉਹ ਸੈਂਕੜੇ ਲੋਕ ਵੀ ਵਿਹਲੇ ਬੈਠੇ ਹਨ। ਜੋ ਇਨ੍ਹਾਂ ਪੈਲੇਸਾਂ ਵਿੱਚ ਬਾਹਰ ਹਲਵਾਈ ਜਾਂ ਹੋਰ ਸਟਾਲ ਆਦੀ ਦਾ ਕੰਮ ਕਰ ਕੇ ਆਪਣੇ ਪਰਿਵਾਰ ਪਾਲਦੇ ਸਨ। ਉਨ੍ਹਾਂ ਕਿਹਾ ਕਿ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਮੈਰਿਜ ਪੈਲੇਸਾਂ ਅਤੇ ਇਨ੍ਹਾਂ ਨਾਲ ਸਬੰਧਤ ਲੋਕਾਂ ਦਾ ਕੰਮ ਵੀ ਸੀਜ਼ਨਲ ਹੁੰਦਾ ਹੈ ਅਤੇ ਇਸ ਸੀਜ਼ਨ ਦੌਰਾਨ ਉਹ ਜੋ ਕਮਾਉਂਦੇ ਹਨ। ਉਸੇ ਨਾਲ ਹੀ ਪੂਰਾ ਸਾਲ ਆਪ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ।

ਉਨ੍ਹਾਂ ਕਿਹਾ ਕਿ ਸੀਜ਼ਨ ਦੇ ਸ਼ੁਰੂ ਹੋਣ ਵਾਲੇ ਸਮੇਂ ਦੌਰਾਨ ਲੌਕਡਾਊਨ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਦਾ ਕਾਰੋਬਾਰ ਪੂਰੀ ਤਰਾਂ ਨਾਲ ਠੱਪ ਹੋ ਗਿਆ। ਪੈਲੇਸ ਮਾਲਕਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਅਪੀਲ ਕਰਦਿਆਂ ਕਿਹਾ ਕਿ ਬਾਕੀ ਲੋਕਾਂ ਵਾਂਗ ਇਨ੍ਹਾਂ ਲੋਕਾਂ ਨੂੰ ਵੀ ਮੈਰਿਜ ਪੈਲੇਸ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਸ ਲਈ ਭਾਵੇਂ ਸਖ਼ਤ ਤੋਂ ਸਖ਼ਤ ਨਿਯਮ ਲਾਗੂ ਕਰ ਦਿੱਤੇ ਜਾਣ। ਸਾਰੇ ਮੈਰਿਜ ਪੈਲੇਸਾਂ ਵਾਲੇ ਇਨ੍ਹਾਂ ਨਿਯਮਾਂ ਦੀ ਪੂਰੀ ਤਰਾਂ ਨਾਲ ਪਾਲਣਾ ਕਰਨਗੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ 1000 ਬੰਦੇ ਦੀ ਇੱਕਠ ਕਰਨ ਵਾਲੇ ਪੈਲੇਸਾਂ ਨੂੰ ਭਾਵੇਂ 400 ਬੰਦਿਆ ਦੇ ਇੱਕਠ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਪਰ ਜਿੰਨ੍ਹੀ ਜਲਦੀ ਤੋਂ ਜਲਦੀ ਹੋ ਸਕੇ ਪੈਲੇਸਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਜਾਵੇ।

ਇਹ ਵੀ ਪੜ੍ਹੋ: ਲੱਦਾਖ 'ਚ ਐਲਏਸੀ 'ਤੇ ਘਟਿਆ ਤਣਾਅ, ਪਿੱਛੇ ਹਟੀ ਚੀਨੀ ਫ਼ੌਜ

Last Updated : Jun 4, 2020, 9:03 PM IST

ABOUT THE AUTHOR

...view details