ਗੁਰਦਾਸਪੁਰ: ਬਟਾਲਾ ਨਜ਼ਦੀਕੀ ਪਿੰਡ ਬੂਲੇਵਾਲ ਦਾ ਰਹਿਣ ਵਾਲਾ ਨੌਜਵਾਨ ਗੁਰਜੀਤ ਸਿੰਘ (ਸਾਹਬ ਬੂਲੇਵਾਲ) ਜੋ ਪਿਛਲੇ ਕਈ ਸਾਲਾਂ ਤੋਂ ਚਾਹੇ ਨਾਰਵੇ ਵਿਚ ਵੱਸ ਰਿਹਾ ਹੈ ਤੇ ਇਹ (NRI) ਐਨਆਰਆਈ ਪੰਜਾਬੀ ਆਪਣੇ ਪਿੰਡ ਨਾਲ ਇੰਨਾ ਜੁੜਿਆ ਹੈ ਕਿ ਇਸ ਵੱਲੋਂ ਆਪਣੇ ਪਿੰਡ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਪਿੰਡ ਦੇ ਵਿਕਾਸ ਲਈ ਹੁਣ ਤੱਕ ਉਸ ਲੱਖਾਂ ਰੁਪਏ ਖ਼ਰਚ ਕਰ ਦਿੱਤੇ ਹਨ। ਉਥੇ ਹੀ ਪਿੰਡ ਦੇ ਲੋਕ ਐਨਆਰਆਈ (NRI) ਪੰਜਾਬੀ ਨੌਜਵਾਨ ਗੁਰਜੀਤ ਦੀ ਪ੍ਰਸ਼ੰਸ਼ਾ ਕਰਦੇ ਥੱਕਦੇ ਨਹੀਂ ਹਨ।
NRI spent lakhs of rupees village Bulewa ਸਾਲ ਤੋਂ ਚੱਲ ਰਿਹਾ ਕੰਮ :ਗੁਰਦਸਪੂਰ ਦੇ ਪਿੰਡ ਬੂਲੇਵਾਲ ਦਾ ਰਹਿਣ ਵਾਲਾ ਐਨਐਰਈ ਗੁਰਜੀਤ (ਸਾਹਬ ਬੂਲੇਵਾਲ) ਅੱਜ ਤੋਂ ਕਰੀਬ 15 ਸਾਲ ਪਹਿਲਾ ਨਾਰਵੇ ਚੰਗੇ ਭੱਵਿਖ ਦੀ ਸੋਚ ਨਾਲ ਗਿਆ ਅਤੇ ਅਕਸਰ ਹੀ ਗੁਰਜੀਤ ਜਦੋਂ ਪਿੰਡ ਆਉਂਦਾ ਤਾਂ ਪਿੰਡ ਦੇ ਵਿਕਾਸ ਨੂੰ ਲੈ ਕੇ ਚਿੰਤਤ ਰਹਿੰਦਾ ਸੀ। ਗੁਰਜੀਤ ਦੇ ਪਰਿਵਾਰਿਕ ਮੈਂਬਰ ਗੁਰਸਾਜਨ ਆਖਦਾ ਹੈ ਕਿ ਗੁਰਜੀਤ ਨੇ ਪਿੰਡ ਦੀ ਨੁਹਾਰ ਬਦਲਣ ਦਾ ਮਨ ਬਣਾਇਆ ਅਤੇ ਸ਼ੁਰੂਆਤ ਕੁਝ ਸਾਲ ਪਹਿਲਾ ਕੀਤੀ।
ਸਾਫ ਸਫਾਈ ਤੋਂ ਸ਼ੁਰੂ ਕਰ ਪਿੰਡ ਦੀ ਬਦਲੀ ਦਿੱਖ:ਪਿੰਡ ਸਾਫ ਸਫਾਈ ਅਤੇ ਬੂਟੇ ਲਾਉਣ ਉਸ ਨੇ ਸ਼ੁਰੂਆਤ ਕੀਤੀ ਅਤੇ ਗੁਰਜੀਤ ਨੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਪਿੰਡ ਦੇ ਆਲੇ ਦੁਆਲੇ ਅਤੇ ਸ਼ਮਸ਼ਾਨ ਘਾਟ ਵਿਚ ਬੂਟੇ ਲਗਾਏ ਹਨ। ਇਸ ਦੇ ਨਾਲ ਹੀ ਪਿੰਡ ਦੀ ਲੋੜ ਮੁਤਾਬਿਕ ਸਟ੍ਰੀਟ ਲਾਈਟ ਅਤੇ ਹੋਰ ਵਿਕਾਸ ਕੀਤਾ ਹੈ ਜਿਸ ਉਤੇ ਉਸ ਵੱਲੋਂ ਬਹੁਤ ਸਾਰੇ ਪੈਸੇ ਆਪਣੀ ਜੇਬ ਤੋਂ ਖਰਚ ਕੀਤੇ ਗਏ ਹਨ। ਗੁਰਜੀਤ ਜਦੋਂ ਵਿਦੇਸ਼ ਵਿਚ ਹੁੰਦਾ ਹੈ ਤਾਂ ਉਸਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਇਥੇ ਪਿੰਡ ਦੇ ਵਿਕਾਸ ਦਾ ਪੂਰਾ ਕੰਮ ਸੰਭਾਲਦੇ ਹਨ।
ਪਿੰਡ ਵਾਸੀ NRI ਦੇ ਕੰਮ ਤੋਂ ਖੁਸ਼: ਉਥੇ ਹੀ ਇਸ NRI ਵੱਲੋਂ ਕੀਤੇ ਜਾ ਰਹੇ ਇਸ ਵਿਕਾਸ ਨੂੰ ਲੈ ਕੇ ਪਿੰਡ ਦੇ ਲੋਕ ਗੁਰਜੀਤ (ਸਾਹਬ ਬੂਲੇਵਾਲ) ਦੀ ਪ੍ਰਸ਼ੰਸ਼ਾ ਕਰਦੇ ਨਹੀਂ ਥੱਕਦੇ। ਉਹਨਾਂ ਦਾ ਕਹਿਣਾ ਹੈ ਕਿ ਚਾਹੇ ਗੁਰਜੀਤ ਨਾਰਵੇ ਹੋਵੇ ਜਾ ਪੰਜਾਬ ਵਿਚ ਉਹ ਹਮੇਸ਼ਾ ਆਪਣੇ ਪਿੰਡ ਬਾਰੇ ਸੋਚਦਾ ਹੈ ਅਤੇ ਉਥੇ ਉਹਨਾਂ ਆਖਿਆ ਕਿ ਜੇਕਰ ਗੁਰਜੀਤ ਸਿੰਘ ਵਾਂਗ ਦੂਸਰੇ NRI ਭਰਾ ਵੀ ਸੋਚਣ ਤਾਂ ਪੂਰੇ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ |
ਇਹ ਵੀ ਪੜ੍ਹੋ:-ਪੰਜਾਬ 'ਚ ਵੱਡੇ ਹਮਲੇ ਦਾ ਖ਼ਤਰਾ, ਖ਼ੁਫ਼ੀਆ ਇਨਪੁੱਟ ਮਗਰੋਂ ਹਾਈ ਅਲਰਟ 'ਤੇ ਪੁਲਿਸ