ਪੰਜਾਬ

punjab

ETV Bharat / state

ਨਾ ਬਿਜਲੀ, ਨਾ ਮੋਟਰ, ਨਾ ਇੰਜਣ ਫਿਰ ਵੀ ਚੱਲ ਰਹੇ ਟਿਊਬਵੈੱਲ

ਗੁਰਦਾਸਪੁਰ : ਧਰਤੀ ਦੇ ਹੇਠਾਂ ਪਾਣੀ ਦੇ ਪੱਧਰ ਵਿੱਚ ਲਗਾਤਾਰ ਕਮੀ ਹੁੰਦੀ ਜਾ ਰਹੀ ਹੈ ਅਤੇ ਸਾਡੇ ਦੇਸ਼ ਵਿੱਚ ਕਈ ਅਜਿਹੇ ਇਲਾਕੇ ਵੀ ਹਨ ਜਿੱਥੇ ਪਾਣੀ ਦੀ ਕਮੀ ਇੰਨੀ ਜ਼ਿਆਦਾ ਹੋ ਗਈ ਹੈ ਕੇ ਓਥੇ ਸੋਕੇ ਤੱਕ ਦੀ ਨੌਬਤ ਆ ਰਹੀ ਹੈ। ਕਈ ਇਲਾਕਿਆਂ ਵਿੱਚ ਪਾਣੀ ਨਹਾਉਣ ਨੂੰ ਤਾਂ ਕੀ ਪੀਣ ਨੂੰ ਵੀ ਬਹੁਤ ਮਿਹਨਤ ਦੇ ਬਾਅਦ ਨਸੀਬ ਹੁੰਦਾ ਹੈ ਅਤੇ ਪਾਣੀ ਦੀ ਕਮੀ ਦੇ ਚਲਦੇ ਖੇਤੀਬਾੜੀ ਦੇ ਕੰਮ ਵਿੱਚ ਵੀ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਾ ਬਿਜਲੀ ,ਨਾ ਮੋਟਰ, ਨਾ ਇੰਜਣ ਫਿਰ ਵੀ ਚੱਲ ਰਹੇ ਟਿਊਬਲ
ਨਾ ਬਿਜਲੀ ,ਨਾ ਮੋਟਰ, ਨਾ ਇੰਜਣ ਫਿਰ ਵੀ ਚੱਲ ਰਹੇ ਟਿਊਬਲ

By

Published : Jun 13, 2021, 7:51 PM IST

ਲੇਕਿਨ ਜਿਲ੍ਹਾ ਗੁਰਦਾਸਪੁਰ ਦੇ ਕੁੱਝ ਅਜਿਹੇ ਪਿੰਡ ਵੀ ਹਨ ਜਿੱਥੇ ਟਿਊਬਵੇਲ ਪੰਪਾ ਵਿੱਚੋਂ ਪਾਣੀ ਕੁਦਰਤੀ ਤੌਰ ਤੇ ਆਪ ਮੁਹਾਰੇ ਲਪਾ ਲੱਪ ਨਿਕਲਦਾ ਹੈ ਅਤੇ ਇਸ ਲਈ ਨਾ ਤਾਂ ਕਿਸੇ ਮੋਟਰ , ਇੰਜਨ ਅਤੇ ਨਾ ਹੀ ਬਿਜਲੀ ਦੀ ਜ਼ਰੂਰਤ ਪੈਂਦੀ ਹੈ। ਪਾਣੀ ਧਰਤੀ ਵਿਚੋਂ ਟਿਊਬਵੇਲ ਪੰਪਾਂ ਦੇ ਰਾਹੀਂ ਆਪਣੇ ਆਪ ਨਿਕਲਦਾ ਹੈ ਅਤੇ ਉਹ ਵੀ ਇਨ੍ਹੇ ਪ੍ਰੇਸ਼ਰ ਨਾਲ ਕੇ ਸੰਭਾਲ ਪਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ

ਬਿਨਾਂ ਕਿਸੇ ਬਿਜਲੀ , ਮੋਟਰ ਅਤੇ ਇੰਜਨ ਦੇ 24 ਘੰਟੇ ਪਾਣੀ ਦਿੰਦੇ ਟਿਊਬਵੈਲ ਪੰਪ

ਜਿਲ੍ਹਾ ਗੁਰਦਾਸਪੁਰ ਦੇ ਬਿਆਸ ਦਰਿਆ ਦੇ ਨਜਦੀਕ ਸੇਮ ਦੇ ਇਲਾਕੇ ਦੇ ਪਿੰਡ ਜਿਸ ਵਿੱਚ ਚੰਦਰ ਭਾਣ , ਚੇਚਿਆ , ਪੰਡੋਰੀ ਬੈਂਸਾ , ਘਰਾਲ , ਕੱਤੋਵਾਲ , ਲਮੀਨੀ , ਚੌਂਤੜਾ , ਕਲੀਚਪੁਰ ਜਿਹੇ ਕਈ ਪਿੰਡ ਅਜਿਹੇ ਹਨ ਜਿਨ੍ਹਾਂ ਵਿੱਚ ਅਜਿਹੇ ਕਈ ਟਿਊਬਵੈਲ ਪੰਪ ਹਨ। ਜੋ ਬਿਨਾਂ ਕਿਸੇ ਬਿਜਲੀ , ਮੋਟਰ ਅਤੇ ਇੰਜਨ ਦੇ 24 ਘੰਟੇ ਪਾਣੀ ਦਿੰਦੇ ਰਹਿੰਦੇ ਹੈ ਅਤੇ ਇਸ ਇਲਾਕੇ ਦੇ ਲੋਕ ਇਸਨੂੰ ਕੁਦਰਤ ਦਾ ਕਰਿਸ਼ਮਾ ਕਹਿੰਦੇ ਹੈ।

ਕਿਸਾਨਾਂ ਦਾ ਕਹਿਣਾ ਹੈ ਦੇ ਇਹਨਾਂ ਪੰਪਾਂ ਦਾ ਪਾਣੀ ਇੰਨਾ ਸਾਫ਼ ਅਤੇ ਮਿੱਠਾ ਹੈ ਇਸ ਪਾਣੀ ਨੂੰ ਅਸੀ ਪੀਣ ਲਈ ,ਨਹਾਉਣ ਲਈ ਅਤੇ ਖੇਤੀਬਾੜੀ ਲਈ ਇਸਤੇਮਾਲ ਕਰਦੇ ਹਾਂ। ਇਹਨਾ ਪੰਪਾਂ ਵਿੱਚੋਂ ਕਈ ਦਹਾਕਿਆਂ ਤੋਂ ਇੰਜ ਹੀ ਪਾਣੀ ਨਿਕਲ ਰਿਹਾ ਹੈ ਅਤੇ ਕਿਸਾਨਾਂ ਦਾ ਮੰਨਣਾ ਹੈ ਇਹ ਸਾਡੇ ਲਈ ਕੁਦਰਤ ਦੀ ਨਿਆਮਤ ਹੈ।

250 ਫੁੱਟ ਉੱਤੇ ਬੋਰ ਕਰਨ ਨਾਲ ਪਾਣੀ ਆਪਣੇ ਆਪ ਸ਼ੁਰੂ ਹੋ ਜਾਂਦਾ

ਕਿਸਾਨਾਂ ਦਾ ਕਹਿਣਾ ਹੈ ਦੇ ਇਹ ਸਾਰਾ ਇਲਾਕਾ ਸੇਮ ਦਾ ਇਲਾਕਾ ਹੈ ਅਤੇ 250 ਫੁੱਟ ਉੱਤੇ ਬੋਰ ਕਰਨ ਨਾਲ ਪਾਣੀ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ। ਕੁਝ ਸਾਲ ਪਹਿਲਾਂ ਇੱਕ ਵਾਰ ਬੋਰ ਕਰਵਾਉਣ ਲਈ ਦੋ ਤੋਂ ਢਾਈ ਲੱਖ ਦਾ ਖਰਚ ਕਰਨਾ ਪੈਂਦਾ ਸੀ ਤੇ ਤਾਜੁਰਬੇਕਾਰ ਮਿਸਤਰੀ ਹੀ ਇਹ ਬੋਰ ਕਰਦਾ ਸੀ। ਕਿਉਂਕਿ ਓਦੋਂ ਹੱਥਾਂ ਨਾਲ ਹੀ ਬੋਰ ਕਰਦੇ ਸੀ ਪਰ ਹੁਣ ਇਸ ਤਰਾਂ ਦੇ ਬੋਰ ਕਰਨ ਉੱਤੇ ਖਰਚ ਵੀ ਜਿਆਦਾ ਹੁੰਦਾ ਹੈ ਅਤੇ ਹੁਣ ਮਿਸਤਰੀ ਵੀ ਇਸ ਤਰਾਂ ਦੇ ਬੋਰ ਨਹੀਂ ਕਰ ਪਾਉਂਦੇ।

ਉਨ੍ਹਾਂ ਦਾ ਕਹਿਣਾ ਕਿ ਇਹ ਪਾਣੀ ਸਾਡੀ ਫਸਲਾਂ ਲਈ ਲਾਹੇਵੰਦ ਹੈ ਪਾਣੀ ਲਗਾਤਾਰ ਚੱਲਦਾ ਰਹਿੰਦਾ ਹੈ ਅਤੇ ਜਿੰਨੇ ਪਾਣੀ ਦੀ ਖੇਤਾਂ ਲਈ ਜ਼ਰੂਰਤ ਹੁੰਦੀ ਹੈ ਇਸਤੇਮਾਲ ਕਰਦੇ ਹਾਂ। ਬਾਅਦ ਵਿੱਚ ਪੰਪ ਨੂੰ ਲੋਹੇ ਦੇ ਢੱਕਣ ਨਾਲ ਬੰਦ ਕਰ ਦਿੰਦੇ ਜੇਕਰ ਦੂਸਰੇ ਕਿਸਾਨਾਂ ਨੂੰ ਵੀ ਪਾਣੀ ਦੀ ਜਰੂਰਤ ਹੋਵੇ ਤਾਂ ਉਹਨਾਂ ਦੇ ਖੇਤਾਂ ਨੂੰ ਵੀ ਪਾਣੀ ਦੇ ਦਿੰਦੇ ਹਾਂ।

ਜਿਲ੍ਹਾ ਗੁਰਦਾਸਪੁਰ ਦੇ ਬਿਆਸ ਦਰਿਆ ਦੇ ਨਜਦੀਕ ਸੇਮ ਦੇ ਇਲਾਕੇ ਦੇ ਪਿੰਡ ਕੁਦਰਤ ਦੇ ਇਸ ਅਨਮੋਲ ਤੋਹਫੇ ਦਾ ਭਰਪੂਰ ਫਾਇਦਾ ਲੈ ਰਹੇ ਹਨ। ਇਲਾਕੇ ਦੇ ਲੋਕ ਕੁਦਰਤ ਦੇ ਇਸ ਤੋਹਫੇ ਲਈ ਕੁਦਰਤ ਦਾ ਧੰਨਵਾਦ ਕਰਦੇ ਨਹੀਂ ਥਕਦੇ।

ਇਹ ਵੀ ਪੜ੍ਹੋ:ਅੱਜ ਵੀ ਜਿਉਂਦੇ ਨੇ "ਵਿਰਾਸਤ ਦੇ ਵਾਰਸ"

ABOUT THE AUTHOR

...view details