ਆਪਣੇ ਖੂਨ ਨਾਲ ਤਸਵੀਰਾਂ ਬਣਾ ਕੇ ਇਸ ਸ਼ਖ਼ਸ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ - tribute to martyrs
ਗੁਰਦਾਸਪੁਰ: ਆਜ਼ਾਦੀ ਲਈ ਭਾਰਤ ਦੇ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਵੀਰ ਸਪੂਤਾਂ ਦੀ ਯਾਦ ਨੂੰ ਆਉਣ ਵਾਲੀਆਂ ਕਈ ਪੀੜ੍ਹੀਆਂ ਦੀਆਂ ਅੱਖਾਂ 'ਚ ਸੰਜੋ ਕੇ ਰੱਖਣ ਲਈ ਕੁੱਝ ਅਜਿਹਾ ਹੀ ਉਪਰਾਲਾ ਕੀਤਾ ਹੈ ਦੈਨਿਕ ਪ੍ਰਾਥਨਾ ਸਭਾ ਦੇ ਮੁਖੀ ਗੋਕਲ ਚੰਦ ਨੇ। ਗੋਕਲ ਚੰਦ ਨੇ ਸ਼ਹੀਦਾਂ ਦੀਆਂ ਤਸਵੀਰਾਂ ਬਣਾ ਕੇ ਆਰਟ ਗੈਲਰੀ ਦੀ ਸਥਾਪਨਾ ਕੀਤੀ। ਖ਼ਾਸ ਗੱਲ ਇਹ ਹੈ ਕਿ ਤਸਵੀਰਾਂ ਉਨ੍ਹਾਂ ਨੇ ਆਪਣੇ ਖੂਨ ਦੇ ਨਾਲ ਬਣਾਈਆਂ ਹਨ।
ਖੂਨ ਨਾਲ ਤਸਵੀਰਾਂ ਬਣਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਗੋਕਲ ਚੰਦ ਨੂੰ ਇਹ ਪ੍ਰੇਰਣਾ ਰਵੀ ਚੰਦ ਗੁਪਤਾ ਵੱਲੋਂ ਬਣਾਈਆਂ ਦਿੱਲੀ ਤੇ ਯੂਪੀ ਦੇ ਵਰਿੰਦਾਵਨ ਦੀਆਂ ਆਰਟ ਗੈਲਰੀਆਂ ਤੋਂ ਮਿਲੀ ਜਿੱਥੇ ਖੂਨ ਦੇ ਕੇ ਤਸਵੀਰਾਂ ਬਣਵਾਇਆਂ ਗਈਆਂ ਸਨ। ਬਟਾਲਾ ਦੇ ਸਤੀ ਲਕਸ਼ਮੀ ਦੇਵੀ ਪਾਰਕ 'ਚ ਸਥਿਤ ਆਰਟ ਗੈਲਰੀ ਨੂੰ ਵੀ ਕੁੱਝ ਅਜਿਹਾ ਹੀ ਰੂਪ ਦਿੱਤਾ ਗਿਆ। ਗੋਕਲ ਚੰਦ ਤੋਂ ਬਾਅਦ ਇਸ ਦੀ ਵਾਗਡੋਰ ਹੁਣ ਬਟਾਲਾ ਦੇ ਹੀ ਰਹਿਣ ਵਾਲੇ ਪਦਮ ਕੋਹਲੀ ਨੂੰ ਦਿੱਤੀ ਗਈ ਹੈ।
ਪਦਮ ਕੋਹਲੀ ਕਹਿੰਦੇ ਹਨ ਕਿ ਇਹ ਉਨ੍ਹਾਂ ਵੱਲੋਂ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਹੈ। ਇਸਦੇ ਨਾਲ ਹੀ ਪਦਮ ਕੋਹਲੀ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਛੋਟੇ ਬੱਚਿਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨਾ ਹੀ ਇਸ ਆਰਟ ਗੈਲਰੀ ਨੂੰ ਸਥਾਪਿਤ ਕਰਨ ਦਾ ਮੁੱਖ ਮਕਸਦ ਹੈ।