ਗੁਰਦਾਸਪੁਰ:ਹਲਕਾ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਵਿਚ ਇਕ ਲੁਟੇਰੇ ਗੈਂਗ ਨੇ ਫਿਲਮੀ ਅੰਦਾਜ਼ ਵਿਚ ਨਕਲੀ ਸੀਬੀਆਈ ਦੀ ਟੀਮ ਬਣ ਕੇ ਇਕ ਘਰ ਦੇ ਵਿੱਚ ਰੇਡ ਕਰ ਘਰ ਵਿਚੋਂ 35 ਤੋਲੇ ਸੋਨੇ ਦੇ ਗਹਿਣੇ ਅਤੇ ਚਾਰ ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ।ਇਸ ਗੈਂਗ ਵਿੱਚ ਇਕ ਮਹਿਲਾ ਵੀ ਸ਼ਾਮਿਲ ਸੀ ਫਿਲਹਾਲ ਪੁਲਿਸ(police) ਨੇ ਇਸ ਮਾਮਲੇ ਵਿੱਚ ਇਕ ਨੂੰ ਮੁਲਜ਼ਮ ਨੂੰ ਗ੍ਰਿਫਤਾਰ(arrest) ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਦੇ ਕਰੀਬ 7 ਲੋਕ ਜਿਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਿਲ ਹੈ ਦੋ ਕਾਰਾਂ ਵਿੱਚ ਸਵਾਰ ਸਨ, ਉਸਦੇ ਘਰ ਦਾ ਮੇਨ ਗੇਟ ਤੋੜ ਕੇ ਅੰਦਰ ਆਏ ਅਤੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ,ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਹ ਸਾਰੇ ਲੋਕ ਜ਼ਬਰਦਸਤੀ ਘਰ ਦੇ ਅੰਦਰ ਆਏ ਅਤੇ ਕਹਿਣ ਲੱਗੇ ਅਸੀਂ ਸੀਬੀਆਈ ਪੁਲਿਸ ਚੰਡੀਗੜ੍ਹ ਤੋਂ ਆਏ ਹਾਂ ਅਤੇ ਸਾਨੂੰ ਜਾਣਕਾਰੀ ਮਿਲੀ ਹੈ ਕਿ ਤੁਸੀਂ ਨਸ਼ਿਆਂ ਦਾ ਕਾਰੋਬਾਰ ਕਰਦੇ ਹੋ ਇਸ ਲਈ ਤੁਹਾਡਾ ਘਰ ਤਲਾਸ਼ਣਾ ਪਏਗਾ।