ਪੰਜਾਬ

punjab

ETV Bharat / state

ਕਰਤਾਰਪੁਰ ਲਾਂਘਾ ਦੀ ਰਜਿਸਟ੍ਰੇਸ਼ਨ ਮੁਲਤਵੀ, ਬਾਜਵਾ ਨੇ ਕਿਹਾ ਕੋਈ ਵੱਡੀ ਗੱਲ ਨਹੀਂ

ਕਰਤਾਰਪੁਰ ਲਾਂਘੇ ਦੀ ਰਜਿਸਟ੍ਰੇਸ਼ਨ ਆਖ਼ਰੀ ਪਲਾਂ ਵਿੱਚ ਆ ਕੇ ਮੁਲਤਵੀ ਹੋ ਗਈ ਹੈ। ਇਸ ਬਾਰੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ।

ਕਰਤਾਰਪੁਰ ਲਾਂਘਾ

By

Published : Oct 21, 2019, 12:31 PM IST

ਗੁਰਦਾਸਪੁਰ: ਕਰਤਾਰਪੁਰ ਲਾਂਘਾ ਖੁੱਲਣ ਨੂੰ ਮਸਾ ਹੀ ਤਿੰਨ ਕੁ ਹਫ਼ਤੇ ਰਹਿ ਗਏ ਹਨ ਪਰ ਦੋਵਾਂ ਦੇਸ਼ਾਂ ਵਿੱਚ ਆਖ਼ਰੀ ਖਰੜੇ ਦੀ ਸਹਿਮਤੀ ਨਾ ਹੋਣ ਕਰਕੇ ਆਨ ਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਗਈ ਹੈ।

ਕਾਂਗਰਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਸ਼ੁਰੂ ਕੀਤੇ ਜਾਣ ਵਾਲੇ ਵੈੱਬ ਪੋਰਟਲ ਵਿੱਚ ਦੇਰੀ ਹੋਣ ਬਾਰੇ ਕਿਹਾ ਹੈ ਕਿ ਇਹ ਕੋਈ ਵੱਡੀ ਗੱਲ ਨਹੀਂ। ਜਦੋਂ ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘੇ ਨੂੰ ਸ਼ੁਰੂ ਕਰਨ ਦਾ ਫੈਸਲਾ ਲੈ ਲਿਆ ਹੈ ਤਾਂ ਚਾਹੇ ਦੇਰੀ ਹੀ ਕਿਉਂ ਨਾ ਹੋ ਜਾਏ, ਵੈਬ ਪੋਰਟਲ ਸ਼ੁਰੂ ਹੋ ਜਾਏਗਾ।

ਜ਼ਿਕਰ ਕਰ ਦਈਏ ਕਿ ਦੋਵਾਂ ਦੇਸ਼ਾਂ ਵਿੱਚ ਪਾਕਿਸਤਾਨ ਵੱਲੋਂ ਲਾਈ ਗਈ 20 ਡਾਲਰ ਦੀ ਫ਼ੀਸ ਨੂੰ ਲੈ ਕੇ ਅਜੇ ਤੱਕ ਰੇੜਕਾ ਫਸਿਆ ਹੋਇਆ ਹੈ। ਭਾਰਤ ਲਗਾਤਾਰ ਇਸ ਫ਼ੀਸ ਦਾ ਵਿਰੋਧ ਕਰ ਰਿਹਾ ਪਰ ਪਾਕਿਸਤਾਨ ਅਜੇ ਵੀ ਫ਼ੀਸ ਲੈਣ ਤੇ ਅੜਿਆ ਹੋਇਆ ਹੈ।

ਇਸ ਮੁੱਦੇ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀਆਂ ਤਿੰਨ ਮੀਟਿੰਗਾਂ ਵੀ ਹੋਈਆਂ ਹਨ ਪਰ ਇਨ੍ਹਾਂ ਮੀਟਿੰਗਾਂ ਵਿੱਚ ਇਸ ਮੁੱਦੇ ਦਾ ਕੋਈ ਵੀ ਫ਼ੈਸਲਾ ਨਹੀਂ ਨਿਕਲਿਆ ਹੈ। ਭਾਰਤ ਲਗਾਤਾਰ ਇਸ ਗੱਲ ਦੀ ਦਲੀਲ ਦੇ ਰਿਹਾ ਹੈ ਕਿ ਦੁਨੀਆਂ ਵਿੱਚ ਕਿਸੇ ਵੀ ਦੇਸ਼ ਦੇ ਗਲਿਆਰੇ ਤੇ ਦਾਖ਼ਲਾ ਫੀਸ ਵਸੂਲਣ ਦੀ ਕੋਈ ਪ੍ਰਥਾ ਨਹੀਂ ਹੈ ਪਰ ਪਾਕਿਸਤਾਨ ਇਸ ਨੇ ਗੱਲ ਤੇ ਅਜੇ ਤੱਕ ਅੜਿਆ ਹੋਇਆ ਹੈ।

ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕਰ ਰਹੇ ਹਨ ਅਤੇ ਪਾਕਿਸਤਾਨ ਦੇ ਵਜ਼ੀਰ ਏ ਆਜ਼ਮ ਇਮਰਾਨ ਖ਼ਾਨ 9 ਨਵੰਬਰ ਨੂੰ ਆਪਣੇ ਵਾਲੇ ਪਾਸੇ ਲਾਂਘੇ ਦਾ ਉਦਘਾਟਨ ਕਰ ਰਹੇ ਹਨ।

ABOUT THE AUTHOR

...view details