ਗੁਰਦਾਸਪੁਰ:ਇਰੀਗੇਸ਼ਨ ਵਿਭਾਗ ਉਪ ਮੰਡਲ ਅਲੀਵਾਲ ਅਧੀਨ ਪੈਂਦੇ ਰਜਬਾਹਾਂ ਉਦੋਵਾਲੀ ਵਿਚ ਪਾੜ ਪੈਣ ਕਰਕੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਡੇ ਅਤੇ ਨਜ਼ਦੀਕ ਲੱਗਦੇ ਹੋਰਨਾਂ ਪਿੰਡਾ ਦੇ ਕਿਸਾਨਾਂ ਦੀ ਸੈਕੜੇ ਏਕੜ ਝੋਨੇ ਦੀ ਫਸਲ ਪਾਣੀ (Water) ਵਿਚ ਡੁੱਬਣ ਕਰਕੇ ਫਸਲ ਤਬਾਹ ਹੋ ਜਾਣ ਦਾ ਮਾਮਲਾ ਸਾਮਣੇ ਆਇਆ ਹੈ।ਕਿਸਾਨਾਂ ਨੇ ਦੱਸਿਆ ਕਿ ਨਹਿਰੀ ਵਿਭਾਗ (Department of Canal) ਵੱਲੋ ਨਹਿਰ ਦੀ ਸਮੇਂ ਸਿਰ ਸਫਾਈ ਨਾ ਕਰਵਾਉਣ ਕਰਕੇ ਨਹਿਰ ਵਿੱਚ ਪਾੜ ਪਿਆ ਹੈ ਅਤੇ ਹਰ ਸਾਲ ਇਹਨਾਂ ਦਿਨਾਂ ਵਿਚ ਇਸੇ ਤਰ੍ਹਾਂ ਫਸਲ ਬਰਬਾਦ ਹੋ ਜਾਂਦੀ ਹੈ।
ਇੰਦਰਜੀਤ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਖਿਲਾਫ ਜਮਕੇ ਨਿਸਾਨੇ ਸਾਧੇ ਅਤੇ ਉਹਨਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਨਹਿਰੀ ਪਾਣੀ ਨਾਲ ਨੁਕਾਸੀ ਗਈ ਕਿਸਾਨਾ ਦੀ ਸੈਂਕੜੇ ਏਕੜ ਫਸਲ ਦਾ ਮੁਅਵਾਜਾ ਦਿੱਤਾ ਜਾਵੇ।