ਪੰਜਾਬ

punjab

ETV Bharat / state

ਨਕਲੀ ਮਿਠਿਆਇਆਂ ਤਿਆਰ ਕਰਨ ਵਾਲਿਆਂ ਖਿਲਾਫ ਸਖਤ ਹੋਇਆ ਸਿਹਤ ਵਿਭਾਗ - festive season

ਤਿਉਹਾਰਾਂ ਦੇ ਦਿਨਾਂ 'ਚ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਨਕਲੀ ਦੁੱਧ ਤੇ ਖੋਏ ਦੀ ਮਿਠਾਈਆਂ ਬਣਾਉਣ ਵਾਲ਼ਿਆਂ 'ਤੇ ਨਕੇਲ ਪਾਉਣ ਲਈ ਸਿਹਤ ਵਿਭਾਗ ਲਗਾਤਾਰ ਕਾਰਵਾਈਆਂ ਕਰ ਰਿਹਾ ਹੈ।

ਨਕਲੀ ਮਿਠਿਆਇਆਂ ਤਿਆਰ ਕਰਨ ਵਾਲਿਆਂ ਖਿਲਾਫ ਸਖਤ ਹੋਇਆ ਸਿਹਤ ਵਿਭਾਗ
ਨਕਲੀ ਮਿਠਿਆਇਆਂ ਤਿਆਰ ਕਰਨ ਵਾਲਿਆਂ ਖਿਲਾਫ ਸਖਤ ਹੋਇਆ ਸਿਹਤ ਵਿਭਾਗ

By

Published : Nov 7, 2020, 2:14 PM IST

ਗੁਰਦਾਸਪੁਰ: ਤਿਉਹਾਰਾਂ ਦੇ ਦਿਨਾਂ 'ਚ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਨਕਲੀ ਦੁੱਧ ਤੇ ਖੋਏ ਦੀ ਮਿਠਾਈਆਂ ਬਣਾਉਣ ਵਾਲ਼ਿਆਂ 'ਤੇ ਨਕੇਲ ਪਾਉਣ ਲਈ ਸਿਹਤ ਵਿਭਾਗ ਲਗਾਤਾਰ ਕਾਰਵਾਈਆਂ ਕਰ ਰਿਹਾ ਹੈ।

ਅੱਜ ਗੁਰਦਾਰਪੁਰ 'ਚ ਸਿਹਤ ਵਿਭਾਗ ਦੀ ਟੀਮ ਵੱਲੋਂ ਇੱਕ ਆਟੋ ਨੂੰ ਕਬਜ਼ੇ ਲੈ ਉਸਦੀ ਚੈਕਿੰਗ ਕੀਤੀ ਗਈ। ਦੱਸ ਦਈਏ ਇਹ ਆਟੋ ਦੂਸਰੇ ਜ਼ਿਲ੍ਹੀਆਂ ਤੋਂ ਮਿਠਾਈ ਲਿਆ ਕੇ ਗੁਰਦਾਸਪੁਰ 'ਚ ਵੇਚਦਾ ਸੀ। ਚੈਕਿੰਗ 'ਤੇ ਉਹ ਕੋਲੋਂ 50 ਕਿਲੋ ਇਹੋ ਜਿਹੀ ਮਿਠਾਈ ਬਰਾਮਦ ਹੋਈ ਜੋ ਨਾ ਖਾਣਯੋਗ ਹੈ।ਜਿਸ ਨੂੰ ਪੁਲਿਸ ਦੁਆਰਾ ਨਸ਼ਟ ਕਰ ਦਿੱਤਾ ਗਿਆ। ਬਾਕੀ ਮਿਠਾਈ ਦੇ ਸੈਂਪਲ ਲੈ ਲਏ ਗਏ ਹਨ।

ਨਕਲੀ ਮਿਠਿਆਇਆ ਤਿਆਰ ਕਰਨ ਵਾਲਿਆਂ ਖਿਲਾਫ ਸਖਤ ਹੋਇਆ ਸਿਹਤ ਵਿਭਾਗ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆਂ ਤਿਉਹਾਰਾਂ ਦੇ ਮੱਦੇਨਜ਼ਰ ਵੱਖ- ਵੱਖ ਥਾਂਵਾਂ 'ਤੇ ਮਿਠਾਈਆਂ ਦੇ ਸੈਂਪਲ ਲਏ ਜਾ ਰਹੇ ਹਨ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਰੋਕਿਆ ਜਾ ਸਕੇ। ਫੜੇ ਗਏ ਆਟੋ ਬਾਰੇ ਉਨ੍ਹਾਂ ਦੱਸਿਆ ਕਿ ਮਿਠਾਈ ਦੇ ਸੈਂਪਲ ਲੈ ਲਏ ਗਏ ਹਨ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

ABOUT THE AUTHOR

...view details