ਪੰਜਾਬ

punjab

ETV Bharat / state

ਜਾਖੜ ਦੇ ਗਲ ਲੱਗ ਕੇ ਰੋਏ ਸ਼ਹੀਦ ਮਨਿੰਦਰ ਦੇ ਪਿਤਾ, 5 ਲੱਖ ਦੇਣ ਦਾ ਕੀਤਾ ਐਲਾਨ

ਦੀਨਾਨਗਰ: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸ਼ਹੀਦ ਹੋਏ ਦੀਨਾਨਗਰ ਦੇ ਮਨਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪੁੱਜੇ। ਇਸ ਦੌਰਾਨ ਜਾਖੜ ਸ਼ਹੀਦ ਮਨਿੰਦਰ ਦੇ ਪਿਤਾ ਦੇ ਹੰਝੂ ਸਾਫ਼ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜ੍ਹੀ 'ਚ ਸਾਰਾ ਦੇਸ਼ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੈ। ਇਸ ਦੌਰਾਨ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਦੇ ਮੁਆਵਜ਼ੇ ਦੇ ਨਾਲ 1-1 ਪਲਾਟ ਦੇਣ ਦਾ ਵੀ ਐਲਾਨ ਕੀਤਾ।

ਸ਼ਹੀਦ ਦੇ ਘਰ ਪੁੱਜੇ ਜਾਖੜ

By

Published : Feb 16, 2019, 7:01 PM IST

ਵੀਡੀਓ
ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਧਿਆਨ ਚ ਰੱਖਦਿਆਂ ਕੇਂਦਰ ਸਰਕਾਰ ਜੋ ਫੈਸਲਾ ਲੈਂਦੀ ਹੈ, ਦੇਸ਼ ਉਨ੍ਹਾਂ ਦੇ ਨਾਲ ਹੈ। ਜਾਖੜ ਬੋਲੇ ਕਿ ਦੁਸ਼ਮਣਾਂ ਨੂੰ ਮੂੰਹਤੋੜ ਜਵਾਬ ਮਿਲਣਾ ਚਾਹੀਦਾ ਹੈ ਤੇ ਸਰਕਾਰ ਜੋ ਵੀ ਕਰਦੀ ਹੈ, ਦੇਸ਼ ਸਰਕਾਰ ਦੇ ਨਾਲ ਹੈ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੂਰਾ ਦੇਸ਼ ਇਨ੍ਹਾਂ ਪਰਿਵਾਰਾਂ ਦੇ ਨਾਲ ਹੈ।


ਉਨ੍ਹਾਂ ਕਿਹਾ ਕਿ ਦੁਸ਼ਮਣਾਂ ਨੇ ਜੋ ਡਰਪੋਕ ਹਰਕਤ ਕੀਤੀ ਹੈ, ਉਸਦਾ ਅੰਜਾਮ ਵੀ ਬੇਹੱਦ ਬੁਰਾ ਹੋਵੇਗਾ ਤੇ ਜੋ ਵੀ ਦੇਸ਼ ਵੱਲ ਬੁਰੀ ਨਜ਼ਰ ਨਾਲ ਵੇਖੇਗਾ, ਉਸਦਾ ਹਾਲ ਬੁਰਾ ਹੀ ਹੋਵੇਗਾ ਤੇ ਇਸ ਹਮਲੇ ਨੂੰ ਲੈ ਕੇ ਪੂਰੇ ਦੇਸ਼ 'ਚ ਗੁੱਸਾ ਹੈ।

ABOUT THE AUTHOR

...view details