ਵਾਤਾਵਰਨ ਨੂੰ ਬਚਾਉਣ ਦਾ ਸੁਪਨਾ ਲੈ ਕੇ ਸ਼ੁਰੂ ਕੀਤੀ ਸਾਇਕਲ ਯਾਤਰਾ ਖ਼ਤਮ, ਨੌਜਵਾਨ ਸਾਂਝਾ ਕੀਤਾ ਪਿਆਰਾ ਇਹ ਤਜ਼ਰੁਬਾ ਗੁਰਦਾਸਪੁਰ: ਵਾਤਾਵਰਨ ਪ੍ਰੇਮੀ ਵਾਤਾਵਰਨ ਨੂੰ ਬਚਾਉਣ ਲਈ ਕਈ ਪਹਿਲਕਦਮੀਆਂ ਚੁੱਕਦੇ ਹਨ, ਤਾਂ ਜੋ ਆਮ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਪ੍ਰੇਰਿਤ ਕਰ ਸਕਣ। ਇਹੀ ਸੋਚ ਲੈ ਕੇ ਗੁਰਦਾਸਪੁਰ ਦੇ ਵਾਸੀ ਰਾਜੇਸ਼ ਕੁਮਾਰ ਨੇ ਵੀ ਅਪਣੀ ਸਾਇਕਲ ਯਾਤਰਾ ਸ਼ੁਰੂ ਕੀਤੀ। ਖਾਸ ਗੱਲ ਇਹ ਹੈ ਕਿ ਇਹ ਸਾਇਕਲ ਯਾਤਰਾ ਇਲੈਕਟ੍ਰਾਨਿਕ ਸਾਇਕਲ ਉੱਤੇ ਕੀਤੀ ਗਈ ਹੈ। ਰਾਜੇਸ਼ ਵੱਲੋਂ ਇਹ ਯਾਤਰਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਪੂਰੀ ਕੀਤੀ ਗਈ ਅਤੇ ਲੋਕਾਂ ਨੂੰ ਵਾਤਾਵਰਨ ਬਚਾਉਣ ਦਾ ਸੰਦੇਸ਼ ਪਹੁੰਚਾਇਆ ਗਿਆ।
38 ਦਿਨਾਂ ਵਿੱਚ ਪੂਰਾ ਕੀਤਾ ਸਫ਼ਰ:ਰਾਜੇਸ਼ ਕੁਮਾਰ 13 ਮਾਰਚ, 2023 ਨੂੰ ਘਰੋਂ ਨਿਕਲਿਆ ਅਤੇ 30 ਅਪ੍ਰੈਲ ਤੱਕ ਲਗਾਤਾਰ ਸਾਈਕਲਿੰਗ ਕਰਕੇ 50 ਦਿਨ ਵਿੱਚ ਆਪਣਾ ਸਫਰ ਪੂਰਾ ਕਰ ਕੇ ਆਪਣੇ ਘਰ ਗੁਰਦਾਸਪੁਰ ਵਾਪਸ ਪਰਤ ਆਇਆ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਦਾ ਲਗਭਗ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਉਸ ਨੇ 38 ਦਿਨਾਂ ਵਿੱਚ ਪੂਰਾ ਕੀਤਾ ਹੈ। ਇਸ ਹਿਸਾਬ ਨਾਲ ਉਹ ਰੋਜ਼ਾਨਾ ਲਗਭਗ 100 ਕਿਲੋਮੀਟਰ ਤਕ ਸਾਈਕਲਿੰਗ ਕਰਦਾ ਰਿਹਾ।
ਸਫ਼ਰ ਦੌਰਾਨ ਰਿਹਾ ਇਹ ਮਕਸਦ:ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਸਫ਼ਰ ਦੌਰਾਨ ਪੂਰੇ ਭਾਰਤ ਦੇ ਲੋਕਾਂ ਦਾ ਸਹਿਯੋਗ ਤੇ ਬਹੁਤ ਪਿਆਰ ਮਿਲਿਆ ਹੈ। ਉਸ ਦੇ ਇਸ ਸਫਰ ਦਾ ਮਕਸਦ ਪ੍ਰਦੂਸ਼ਣ ਰਹਿਤ ਜ਼ਿੰਦਗੀ ਅਪਣਾਉਣ ਦਾ ਸੰਦੇਸ਼ ਦੇਣਾ ਰਿਹਾ ਹੈ। ਇਸ ਲਈ ਉਸ ਨੇ ਇਹ ਸਫ਼ਰ ਇਲੈਕਟ੍ਰਾਨਿਕ ਸਾਈਕਲ ਉੱਤੇ ਸ਼ੁਰੂ ਕੀਤਾ। ਇਸ ਤੋਂ ਇਲਾਵਾ ਵਾਤਾਵਰਣ ਵਿੱਚ ਸੰਤੁਲਨ ਕਾਇਮ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਆਰਗੈਨਿਕ ਖੇਤੀ ਅਪਣਾ ਕੇ ਸਿਹਤਮੰਦ ਬਣਨ ਦਾ ਸੰਦੇਸ਼ ਦੇਣਾ ਵੀ ਉਸ ਨੇ ਉਸ ਸਫ਼ਰ ਦਾ ਮਕਸਦ ਰੱਖਿਆ ਸੀ ਜਿਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਹੋਇਆ ਹੈ। ਉਸ ਨੇ ਦੱਸਿਆ ਕਿ ਯਾਤਰਾ ਦੌਰਾਨਮ ਕਾਫੀ ਲੋਕਾਂ ਦਾ ਉਸ ਨੂੰ ਸਾਥ ਮਿਲਿਆ ਹੈ।
- Heritage Street Blast: NIA ਤੋਂ ਬਾਅਦ ਹੁਣ NSG ਟੀਮ ਨੇ ਵੀ ਕੀਤੀ ਜਾਂਚ, ਅਲਰਟ ਉੱਤੇ ਪੁਲਿਸ
- Wrestler Protest: 17ਵੇਂ ਦਿਨ ਜੰਤਰ-ਮੰਤਰ 'ਤੇ ਬਦਲੀ ਤਸਵੀਰ, ਪੂਰਾ ਇਲਾਕਾ ਛਾਉਣੀ 'ਚ ਤਬਦੀਲ
- ਜਲੰਧਰ ਲੋਕ ਸਭਾ ਉਪ ਚੋਣ: ਭਲਕੇ ਪੈਣਗੀਆਂ ਵੋਟਾਂ, ਸੁਰੱਖਿਆ ਦੇ ਸਖ਼ਤ ਪ੍ਰਬੰਧ
ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਡਾਕਟਰ ਸ਼ਿਵਨਮ ਰਾਣਾ ਨੇ ਦੱਸਿਆ ਕਿ ਉਹ ਦੋਵੇਂ ਵਾਤਾਵਰਨ ਅਤੇ ਕੁਦਰਤ ਪ੍ਰੇਮੀ ਹਨ। ਉਹ ਘਰ ਵਿਚ ਵੀ ਆਰਗੈਨਿਕ ਵਸਤੂਆਂ ਇਸਤੇਮਾਲ ਕਰਨ ਦੀ ਵੱਧ-ਵੱਧ ਕੋਸ਼ਿਸ਼ ਕਰਦੇ ਹਨ। ਰਾਜੇਸ਼ ਕੁਮਾਰ ਨੇ ਸੋਚਿਆ ਕਿ ਉਹ ਆਪਣੇ ਵਾਤਾਵਰਨ ਪ੍ਰੇਮ ਤੇ ਸਿਹਤ ਸੰਭਾਲ ਦਾ ਸੰਦੇਸ਼ ਪੂਰੇ ਭਾਰਤ ਦੇ ਲੋਕਾਂ ਤੱਕ ਪਹੁੰਚਾਏ ਅਤੇ ਇਸ ਲਈ ਉਸ ਨੇ ਭਾਰਤ ਦੀ ਸਾਈਕਲ ਯਾਤਰਾ ਕਰਨ ਦਾ ਮਨ ਬਣਾਇਆ ਜਿਸ ਵਿੱਚ ਉਸ ਦੀ ਪਤਨੀ ਨੇ ਪੂਰਾ ਸਹਿਯੋਗ ਦਿੱਤਾ।
ਭਾਸ਼ਾ ਦੀ ਸਮੱਸਿਆਂ ਹੋਣ ਦੇ ਬਾਵਜੂਦ ਵੀ ਮਿਲਿਆ ਮਾਣ-ਸਤਿਕਾਰ: ਰਸਤੇ ਵਿੱਚ ਹਰ ਪੜਾਅ ਤੇ ਉਸ ਨੂੰ ਵੱਖ-ਵੱਖ ਧਰਮਾਂ ਅਤੇ ਵੱਖ ਵੱਖ ਸੱਭਿਅਤਾਵਾਂ ਨਾਲ ਜੁੜੇ ਵੱਖ ਵੱਖ ਰਾਜਾਂ ਦੇ ਲੋਕ ਮਿਲੇ ਅਤੇ ਉਸ ਨੇ ਆਰਗੈਨਿਕ ਅਪਣਾਉਣ, ਪ੍ਰਦੂਸ਼ਣ ਰਹਿਤ ਵਾਤਾਵਰਨ ਪੈਦਾ ਕਰਨ ਵਿੱਚ ਸਹਿਯੋਗ ਦੇਣ ਅਤੇ ਵੱਧ ਤੋਂ ਵੱਧ ਦਰਖਤ ਲਗਾਉਣ ਦਾ ਸੰਦੇਸ਼ ਉਨ੍ਹਾਂ ਤੱਕ ਪਹੁੰਚਾਇਆ। ਵੱਖ ਬੋਲੀ ਹੋਣ ਦੇ ਬਾਵਜੂਦ ਹਰ ਰਾਜ ਅਤੇ ਹਰ ਧਰਮ ਦੇ ਲੋਕਾਂ ਨੇ ਉਸ ਨੂੰ ਬਹੁਤ ਪਿਆਰ ਅਤੇ ਮਾਣ-ਸਨਮਾਨ ਦਿੱਤਾ। ਉਨ੍ਹਾਂ ਵਿੱਚੋਂ ਹਜ਼ਾਰਾਂ ਵਾਪਸ ਆਉਣ ਤੋਂ ਬਾਅਦ ਵੀ ਉਸ ਦੇ ਸੰਪਰਕ ਵਿੱਚ ਹਨ। ਰਾਜੇਸ ਦੀ ਪਤਨੀ ਡਾਕਟਰ ਸਿਵਨਮ ਨੇ ਦੱਸਿਆ ਕਿ ਆਪਣੇ ਪ੍ਰਕਿਰਤੀ ਅਤੇ ਵਾਤਾਵਰਣ ਪ੍ਰੇਮ ਕਾਰਨ ਉਹ ਘਰ ਵਿੱਚ ਵੀ ਅਜਿਹੀਆਂ ਚੀਜ਼ਾਂ ਇਸਤੇਮਾਲ ਕਰਦੇ ਹਨ ਜੋ ਪ੍ਰਕਿਰਤੀ ਦੇ ਸੰਤੁਲਨ ਨੂੰ ਕਾਇਮ ਰੱਖਦੀਆਂ ਹੋਣ। ਆਪਣੇ ਘਰ ਵਿੱਚ ਅਤੇ ਆਲੇ ਦੁਆਲੇ ਦਰਖ਼ਤ-ਪੌਦੇ ਲਾਏ ਹੋਏ ਹਨ ਅਤੇ ਆਪਣੇ ਯੂ-ਟਿਊਬ ਚੈਨਲ ਰਾਹੀਂ ਵੀ ਉਹ ਅਜਿਹੇ ਸੰਦੇਸ਼ ਹੀ ਪ੍ਰਸਾਰਿਤ ਕਰਦੇ ਹਨ।