ਗੁਰਦਾਸਪੁਰ:ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਗਿਆ ਸੀ, ਪਿੰਡਾਂ ਦੇ ਲੋਕ ਕਰੋਨਾ ਟੈਸਟ ਕਰਵਾਉਣ ਤੋਂ ਗੁਰੇਜ਼ ਕਰ ਰਹੇ ਹਨ। ਜਦੋਂ ਹਲਾਤ ਵਿਗੜਦੇ ਹਨ, ਫਿਰ ਚੌਕਸ ਹੁੰਦੇ ਹਨ। ਇਸ ਤੋਂ ਬਾਅਦ ਸਿਹਤ ਟੀਮਾਂ ਗਠਿਤ ਕੀਤੀਆਂ ਗਈਆਂ, ਅਤੇ ਓਹਨਾ ਨੂੰ ਹਦਾਇਤਾਂ ਦਿੱਤੀਆਂ ਗਈਆਂ, ਕਿ ਟੀਮਾਂ ਪਿੰਡਾਂ ਵਿੱਚ ਜਾਂ ਕੇ ਪਿੰਡ ਵਾਸੀਆਂ ਦੇ ਕੋਰੋਨਾ ਟੈਸਟ ਕਰਨ ਪਰ ਗੱਲ ਕੀਤੀ ਜਾਵੇ। ਜਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਦੀ ਤਾਂ ਇਥੇ ਹਲਾਤ ਇਹ ਬਣੇ ਦਿਖਾਈ ਦਿੱਤੇ, ਕਿ ਟੀਮਾਂ ਪਿੰਡਾਂ ਵਿੱਚ ਪਹੁੰਚ ਰਹੀਆਂ ਹਨ। ਪਰ ਪਿੰਡਾਂ ਦੇ ਲੋਕ ਟੈਸਟ ਕਰਵਾਉਣ ਲਈ ਟੀਮਾਂ ਦੇ ਕੋਲ ਨਹੀਂ ਪਹੁੰਚ ਰਹੇ, ਜਦੋਂ ਕਿ ਟੀਮਾਂ ਵੱਲੋਂ ਪਿੰਡ ਦੇ ਸਰਪੰਚਾਂ ਵੱਲੋਂ ਪਿੰਡ ਵਿੱਚ ਵਾਰ ਵਾਰ ਅਨਾਓਸਮੈਂਟ ਕੀਤੀਆਂ ਜਾਂਦੀਆਂ ਹਨ। ਪਰ ਪਿੰਡ ਵਾਸੀ ਫਿਰ ਵੀ ਟੈਸਟ ਕਰਵਾਉਣ ਨਹੀਂ ਪਹੁੰਚ ਰਹੇ।
ਪਿੰਡਾਂ 'ਚ ਕੋਰੋਨਾ ਟੈਸਟਿੰਗ ਟੀਮਾਂ ਖਾਲੀ ਬੈਠੀਆਂ
ਜਦੋਂ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਦੇ ਸਰਪੰਚਾਂ ਵੱਲੋਂ ਪਿੰਡ ਵਿੱਚ ਵਾਰ ਵਾਰ ਅਨਾਓਸਮੈਂਟ ਕੀਤੀਆਂ ਜਾਂਦੀਆਂ ਹਨ। ਪਰ ਪਿੰਡ ਵਾਸੀ ਫਿਰ ਵੀ ਕੋਰੋਨਾਂ ਟੈਸਟ ਕਰਵਾਉਣ ਨਹੀਂ ਪਹੁੰਚ ਰਹੇ।
ਜਿਲ੍ਹਾਂ ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਵਿੱਚ ਪਹੁੰਚੀ ਟੀਮ ਮੈਂਬਰ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ, ਕਿ ਪਿੰਡਾ ਦੇ ਲੋਕ ਨੂੰ ਅਜੇ ਵੀ ਜਾਗਰੂਕਤਾ ਦੀ ਲੋੜ ਹੈ। ਓਹਨਾ ਕਿਹਾ ਕਿ ਜਦੋਂ ਪਿੰਡਾਂ ਵਿੱਚ ਜਾਂਦੇ ਹਾਂ, ਤੇ ਬਾਰ ਬਾਰ ਅਨਾਓਸਮੈਂਟ ਕੀਤੀ ਜਾਂਦੀ ਹੈ। ਪਰ ਲੋਂਕ ਫਿਰ ਵੀ ਟੈਸਟ ਕਰਵਾਉਣ ਲਈ ਨਹੀਂ ਪਹੁੰਚਦੇ। ਸਹਿਰਾਂ ਦੇ ਲੋਕ ਕੋਰੋਨਾ ਨੂੰ ਲੈ ਕੇ ਚੌਕਸ ਹਨ, ਓਹਨਾ ਦਾ ਕਹਿਣਾ ਸੀ, ਕਿ ਪਿੰਡ ਦੇ ਲੋਕਾਂ ਦੀ ਇਹ ਅਣਗਹਿਲੀ ਕੋਰੋਨਾ ਨੂੰ ਪਿੰਡਾਂ ਵਿੱਚ ਭਿਆਨਕ ਰੂਪ ਦੇ ਸਕਦੀ ਹੈ। ਓਹਨਾ ਦਾ ਕਹਿਣਾ ਸੀ, ਕਿ ਸਰਕਾਰ ਆਪਣਾ ਕੰਮ ਕਰਦੇ ਹੋਏ ਟੀਮਾਂ ਨੂੰ ਪਿੰਡਾਂ ਵਿੱਚ ਭੇਜ ਰਹੀ ਹੈ। ਮੁਲਾਜ਼ਮ ਵੀ ਆਪਣੀ ਡਿਊਟੀ ਦੇ ਰਹੇ ਹਨ। ਪਰ ਜਰੂਰਤ ਹੈ, ਪਿੰਡ ਵਾਸੀਆਂ ਨੂੰ ਵੀ ਆਪਣੀ ਜਿੰਮੇਦਾਰੀ ਨੂੰ ਸਮਝਣ ਅਤੇ ਇਸ ਕੋਰੋਨਾਂ ਮਹਾਂਮਾਰੀ ਨੂੰ ਹਰਾਉਣ ਵਿੱਚ ਮਦਦ ਕਰਨ।