ਪੰਜਾਬ

punjab

ETV Bharat / state

BSF ਨੂੰ ਮਿਲੀ ਵੱਡੀ ਕਾਮਯਾਬੀ: ਭਾਰਤ ਅਤੇ ਪਾਕਿ ਸਰਹੱਦ ਉੱਤੇ ਹੈਰੋਇਨ ਦੇ 3 ਪੈਕੇਟ ਬਰਾਮਦ - gurdaspur border

ਗੁਰਦਾਸਪੁਰ ਦੇ ਦੋ ਵੱਖ ਵੱਖ ਥਾਵਾਂ ਉੱਤੇ ਹੈਰੋਇਨ ਅਤੇ ਪਾਕਿਸਤਾਨੀ ਗੁਬਾਰੇ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਐਸਐਫ ਦੇ ਜਵਾਨਾਂ ਨੇ ਡੇਰਾ ਬਾਬਾ ਨਾਨਕ ਦੀ ਚੰਦੂ ਵਡਾਲਾ ਬੀਓਪੀ ਪੋਸਟ ਉੱਤੇ 3 ਪੈਕੇਟ ਹੈਰੋਇਨ ਅਤੇ ਪਾਕਿਸਤਾਨੀ ਗੁਬਾਰੇ ਉੱਤੇ ਬੀਐਸਐਫ ਵੱਲੋਂ ਫਾਇਰਿੰਗ ਕੀਤੀ ਗਈ।

3 packets of heroin recovered
ਭਾਰਤ ਅਤੇ ਪਾਕਿ ਸਰਹੱਦ ਉੱਤੇ ਹੈਰੋਇਨ ਦੇ 3 ਪੈਕੇਟ ਬਰਾਮਦ

By

Published : Nov 9, 2022, 5:11 PM IST

ਚੰਡੀਗੜ੍ਹ: ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜਿਸਦੇ ਚੱਲਦੇ ਲਗਾਤਾਰ ਸਰਹੱਦ ਉੱਤੇ ਨਸ਼ਾ ਅਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲਦੀ ਰਹਿੰਦੀ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੀ ਚੰਦੂ ਵਡਾਲਾ ਬੀਓਪੀ ਪੋਸਟ ਉੱਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ ਕੀਤੀ।

ਹੈਰੋਇਨ ਦੇ 3 ਪੈਕੇਟ ਬੀਐਸਐਫ ਜਵਾਨਾਂ ਨੇ ਕੀਤਾ ਬਰਾਮਦ: ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੀ ਚੰਦੂ ਵਡਾਲਾ ਬੀਓਪੀ ਪੋਸਟ ਉੱਤੇ ਸਰਚ ਅਭਿਆਨ ਦੇ ਦੌਰਾਨ ਪਰਾਲੀ ਦੇ ਥੱਲੇ ਲੁਕਾਏ ਗਏ ਹੈਰੋਇਨ ਦੇ 3 ਪੈਕੇਟ ਬੀਐਸਐਫ ਜਵਾਨਾਂ ਨੇ ਬਰਾਮਦ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਅਤੇ ਜਵਾਨਾਂ ਦੁਆਰਾ ਅਜੇ ਵੀ ਸਰਚ ਆਪਰੇਸ਼ਨ ਜਾਰੀ ਹੈ।

ਜਵਾਨਾਂ ਦੁਆਰਾ ਅਜੇ ਵੀ ਸਰਚ ਆਪਰੇਸ਼ਨ ਜਾਰੀ: ਦੱਸ ਦਈਏ ਕਿ ਬੀਐਸਐਫ ਦੀ ਸੂਚਨਾ ਉੱਤੇ ਚਲਾਇਆ ਗਿਆ ਸੀ। ਸਰਚ ਅਭਿਆਨ ਫੈਸਿੰਗ ਤੋਂ 50 ਮੀਟਰ ਦੀ ਦੂਰੀ ਉੱਤੇ ਹੈਰੋਇਨ ਲੁਕੋ ਰੱਖੀ ਸੀ। ਜਿਸ ਨੂੰ ਬੀਐਸਐਫ ਨੇ ਬਰਾਮਦ ਕਰ ਲਿਆ ਹੈ। ਨਾਲ ਹੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਾਕਿਸਤਾਨੀ ਗੁਬਾਰੇ ਉੱਤੇ ਬੀਐਸਐਫ ਵੱਲੋਂ ਫਾਇਰਿੰਗ: ਉੱਥੇ ਹੀ ਦੂਜੇ ਪਾਸੇ ਗੁਰਦਾਸਪੁਰ ਵਿਖੇ ਬੀਐਸਐਫ ਦੀ 58 ਬਟਾਲੀਅਨ ਦੀ ਬੀਓਪੀ ਚੌਂਤਰਾ ਉੱਤੇ ਤੈਨਾਤ ਜਵਾਨਾਂ ਨੇ ਭਾਰਤ ਅਤੇ ਪਾਕਿਸਤਾਨ ਸਰਹੱਦ ਉੱਤੇ ਉੱਡਦੇ ਪਾਕਿਸਤਾਨੀ ਗੁਬਾਰੇ ਉੱਤੇ ਫਾਇਰਿੰਗ ਕਰ ਦਿੱਤੀ ਅਤੇ ਉਨ੍ਹਾਂ ਨੂੰ ਥੱਲੇ ਡਿੱਗਾ ਦਿੱਤਾ। ਇਸ ਤੋਂ ਬਾਅਦ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੇ ਗੁਬਾਰੇ ਦਾ ਜਾਇਜਾ ਲਿਆ। ਇਸ ਤੋਂ ਬਾਅਦ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਇਹ ਵੀ ਪੜੋ:SGPC Election result 2022: ਹਰਜਿੰਦਰ ਧਾਮੀ 104 ਵੋਟਾਂ ਨਾਲ ਬਣੇ SGPC ਦੇ ਪ੍ਰਧਾਨ

ABOUT THE AUTHOR

...view details