ਬਟਾਲਾ : ਜ਼ਿਲ੍ਹਾ ਪੁਲਿਸ ਨੇ ਪਿੰਡ ਦਿਆਲਗੜ੍ਹ ਵਿੱਚ ਛਾਪੇਮਾਰੀ ਦੇ ਦੌਰਾਨ ਅੰਡਰ ਗਰਾਉਂਡ ਬੰਕਰ ਵਿੱਚ ਗ਼ੈਰਕਾਨੂੰਨੀ ਤੌਰ ਉੱਤੇ ਰੱਖੀ ਗਈ ਅੰਗ੍ਰੇਜ਼ੀ ਸ਼ਰਾਬ ਦੀਆਂ 95 ਪੇਟੀਆਂ ਬਰਾਮਦ ਕੀਤੀਆਂ ਇਸ ਤੋਂ ਇਲਾਵਾ ਉਨ੍ਹਾਂ ਦੋ ਗੱਡੀਆਂ ਸਮੇਤ 1 ਆਰੋਪੀ ਨੂੰ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਲੋਕਾਂ ਖਿਲਾਫ ਕੇਸ ਦਰਜ਼ ਕਰ ਕਾਰਵਾਈ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿੱਚੋਂ 2 ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ|
ਬਟਾਲਾ ਪੁਲਿਸ 95 ਪੇਟੀਆ ਨਜ਼ਾਇਜ ਦੇਸ਼ੀ ਸ਼ਰਾਬ ਸਣੇ ਇੱਕ ਮੁਲਜ਼ਮ ਕੀਤਾ ਕਾਬੂ
ਜ਼ਿਲ੍ਹਾ ਪੁਲਿਸ ਨੇ ਪਿੰਡ ਦਿਆਲਗੜ੍ਹ ਵਿੱਚ ਛਾਪੇਮਾਰੀ ਦੇ ਦੌਰਾਨ ਅੰਡਰ ਗਰਾਉਂਡ ਬੰਕਰ ਵਿੱਚ ਗ਼ੈਰਕਾਨੂੰਨੀ ਤੌਰ ਉੱਤੇ ਰੱਖੀ ਗਈ ਅੰਗ੍ਰੇਜ਼ੀ ਸ਼ਰਾਬ ਦੀਆਂ 95 ਪੇਟੀਆਂ ਬਰਾਮਦ ਕੀਤੀਆਂ ਇਸ ਤੋਂ ਇਲਾਵਾ ਉਨ੍ਹਾਂ ਦੋ ਗੱਡੀਆਂ ਸਮੇਤ 1 ਆਰੋਪੀ ਨੂੰ ਗ੍ਰਿਫ਼ਤਾਰ ਕੀਤਾ।
ਇਸ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਐਸਪੀ ਤੇਜਬੀਰ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਬਟਾਲਾ ਦੇ ਨਜਦੀਕੀ ਪਿੰਡ ਦਿਆਲਗੜ ਵਿੱਚ ਨਾਕੇ ਦੌਰਾਨ ਇੱਕ ਕਰੇਟਾ ਗੱਡੀ ਨੂੰ ਰੋਕਿਆ ਤਾਂ , ਉਸ ਵਿੱਚੇੋਂ 15 ਪੇਟੀਆਂ ਚੰਡੀਗੜ ਦੀ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਫੜੇ ਗਏ ਵਿਅਕਤੀ ਦਰਸ਼ਨ ਸਿੰਘ ਦੀ ਨਿਸ਼ਾਨ ਦੇਹੀ ਉੱਤੇ ਉਸਦੇ ਡੇਰੇ ਤੋਂ ਅੰਡਰ ਗਰਾਉਂਡ ਬਣਾਏ ਹੋਏ ਬੰਕਰ ਵਿੱਚੋਂ 80 ਪੇਟੀਆਂ ਸ਼ਰਾਬ ਬਰਾਮਦ ਕੀਤੀ। ਇਹ ਗ਼ੈਰਕਾਨੂੰਨੀ ਤੌਰ ਉੱਤੇ ਸਟੋਰ ਕੀਤੀ ਸ਼ਰਾਬ ਚੰਡੀਗੜ ਤੋਂ ਲਿਆਂਦੀ ਗਈ ਦੇਸੀ ਮਾਰਕਾ ਸ਼ਰਾਬ ਹੈ। ਐਸ ਪੀ ਬਟਾਲਾ ਨੇ ਦੱਸਿਆ ਕਿ ਫੜੇ ਗਏ ਆਰੋਪੀ ਨੂੰ ਅਦਾਲਤ ਚ ਪੇਸ਼ ਕਰ ਰਿਮਾਂਡ ਲੈਣ ਤੋਂ ਬਾਅਦ ਪੁੱਛਗਿਛ ਕੀਤੀ ਜਾਵੇਗੀ।