ਪੰਜਾਬ

punjab

ETV Bharat / state

ਬੀਜੇਪੀ-ਅਕਾਲੀ ਆਗੂਆਂ ਦੀ ਗਾਲੀ ਗਲੋਚ ਦੀ ਆਡੀਓ ਹੋਈ ਵਾਇਰਲ - ਗਾਲੀ ਗਲੋਚ ਦੀ ਆਡੀਓ ਹੋਈ ਵਾਇਰਲ

ਨਗਰ-ਨਿਗਮ ਬਟਾਲਾ ਦੀ ਭਾਜਪਾ ਐਮ.ਸੀ ਦੇ ਪਤੀ ਦੀ ਅਕਾਲੀ ਆਗੂ ਨਾਲ ਗਾਲੀ ਗਲੋਚ ਦੀ ਇੱਕ ਆਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਆਡੀਓ ਵਿੱਚ ਅਕਾਲੀ ਆਗੂ ਸਿਨੇਮਾ ਰੋਡ ਦੇ ਵਿਕਾਸ ਨੂੰ ਲੈ ਕੇ ਅਨਿਲ ਕੁਮਾਰ ਨਾਲ ਗੱਲਬਾਤ ਕਰ ਰਹੇ ਹਨ ਤੇ ਦੋਵੇਂ ਆਗੂ ਇੱਕ ਦੂਜੇ ਨੂੰ ਭੱਦੀ ਸ਼ਬਦਵਾਲੀ ਦੀ ਵਰਤੋਂ ਕਰ ਰਹੇ ਹਨ। ਵਾਇਰਲ ਆਡੀਓ ਉੱਤੇ ਵਰਤੀ ਗਈ ਭੱਦੀ ਸ਼ਬਦਾਵਲੀ ਉੱਤੇ ਦੋਵੇ ਆਗੂ ਆਪਣਾ ਪੱਖ ਸਾਹਮਣੇ ਰੱਖ ਰਹੇ ਹਨ।

ਫ਼ੋਟੋ
ਫ਼ੋਟੋ

By

Published : Jan 21, 2021, 2:29 PM IST

ਗੁਰਦਾਸਪੁਰ: ਨਗਰ-ਨਿਗਮ ਬਟਾਲਾ ਦੀ ਭਾਜਪਾ ਐਮ.ਸੀ ਦੇ ਪਤੀ ਦੀ ਅਕਾਲੀ ਆਗੂ ਨਾਲ ਗਾਲੀ ਗਲੋਚ ਹੋਣ ਦੀ ਇੱਕ ਆਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਆਡੀਓ ਵਿੱਚ ਅਕਾਲੀ ਆਗੂ ਸਿਨੇਮਾ ਰੋਡ ਦੇ ਵਿਕਾਸ ਨੂੰ ਲੈ ਕੇ ਅਨਿਲ ਕੁਮਾਰ ਨਾਲ ਗੱਲਬਾਤ ਕਰ ਰਹੇ ਹਨ ਤੇ ਦੋਵੇਂ ਇੱਕ ਦੂਜੇ ਨੂੰ ਭੱਦੀ ਸ਼ਬਦਵਾਲੀ ਦੀ ਵਰਤ ਰਹੇ ਹਨ। ਵਾਇਰਲ ਆਡੀਓ ਉੱਤੇ ਵਰਤੀ ਗਈ ਭੱਦੀ ਸ਼ਬਦਾਵਲੀ ਨੂੰ ਲੈ ਕੇ ਦੋਵੇ ਧਿਰਾਂ ਨੇ ਆਪਣੀ ਸਫਾਈ ਪੇਸ਼ ਕੀਤੀ।

ਵੀਡੀਓ

ਵਿਕਾਸ ਨੂੰ ਲੈ ਪਾਈ ਪੋਸਟ 'ਤੇ ਕੀਤਾ ਕੁਮੈਂਟ

ਯੂਥ ਅਕਾਲੀ ਦਲ ਦੇ ਆਗੂ ਕਰਨਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਾਰਡ ਨੰ. 38 ਹੈ ਜਿਸ ਵਿੱਚ ਕ੍ਰਿਸ਼ਨਾ ਨਗਰ, ਸਿਨੇਮਾ ਰੋਡ ਆਉਂਦਾ ਹੈ ਜਿਸ ਦੀ ਐਮਸੀ ਅਨਿਲ ਕੁਮਾਰ ਦੀ ਪਤਨੀ ਹੈ। ਉਨ੍ਹਾਂ ਕਿਹਾ ਕਿ ਐਮਸੀ ਦੇ ਪਤੀ ਅਨਿਲ ਕੁਮਾਰ ਨੇ ਸੋਸ਼ਲ ਮੀਡੀਆ ਉੱਤੇ ਸਿਨੇਮਾ ਰੋਡ ਨੂੰ ਲੈ ਕੇ ਪੋਸਟ ਪਾਈ ਕਿ, ਵਿਕਾਸ ਕੀਤਾ ਅਤੇ ਅੱਗੇ ਵੀ ਵਿਕਾਸ ਕਰਾਂਗੇ। ਇਸ ਪੋਸਟ ਉੱਤੇ ਉੁਨ੍ਹਾਂ ਨੇ ਕਮੈਂਟ ਕੀਤਾ ਕਿ ਨਾ ਕੋਈ ਵਿਕਾਸ ਹੋਇਆ ਅਤੇ ਨਾ ਹੋਵੇਗਾ। ਇਸ ਮਗਰੋਂ ਅਨਿਲ ਕੁਮਾਰ ਨੇ ਉਨ੍ਹਾਂ ਨੂੰ ਫੋਨ ਕੀਤਾ।

ਬੀਜੇਪੀ-ਅਕਾਲੀ ਆਗੂਆਂ ਦੀ ਗਾਲੀ ਗਲੋਚ ਦੀ ਆਡੀਓ ਹੋਈ ਵਾਇਰਲ

ਭੱਦੀ ਸ਼ਬਦਾਵਲੀ ਦੀ ਵਰਤੋਂ

ਉਨ੍ਹਾਂ ਕਿਹਾ ਕਿ ਉਹ ਫੋਨ ਉੱਤੇ ਅਨਿਲ ਕੁਮਾਰ ਨੂੰ ਪੂਰੀ ਇਜ਼ੱਤ ਨਾਲ ਗੱਲ ਕਰ ਰਹੇ ਸੀ ਕਿ ਸਿਨੇਮਾ ਰੋਡ ਦਾ ਵਿਕਾਸ ਨਹੀਂ ਹੋਇਆ ਤਾਂ ਅਨਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਠੇਕਾ ਨਹੀਂ ਲਿਆ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸ ਮਗਰੋਂ ਉਨ੍ਹਾਂ ਸਿਨੇਮਾ ਰੋਡ ਦੇ ਵਾਸੀਆਂ ਨੂੰ ਗਾਲਾਂ ਕੱਢੀਆਂ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਬਰਦਾਸ਼ ਤੋਂ ਬਾਅਦ ਉਨ੍ਹਾਂ ਨੇ ਗਾਲਾਂ ਚੱਲੀਆਂ ਗਈਆਂ ਤਾਂ ਉਦੋਂ ਉਨ੍ਹਾਂ ਨੇ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਬਦਨਾਮ ਕਰਨ ਲਈ ਰਾਜਨੀਤਿਕ ਸਾਜਿਸ਼

ਦੂਜੇ ਪਾਸੇ ਮਹਿਲਾ ਕੌਂਸਲਰ ਦੇ ਪਤੀ ਅਨਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਮੁਹੱਲੇ ਜਾਂ ਵਿਅਕਤੀ ਨੂੰ ਗਾਲਾਂ ਨਹੀਂ ਕੱਢੀਆਂ ਹਨ। ਉਨ੍ਹਾਂ ਨੂੰ ਬਦਨਾਮ ਕਰਨ ਲਈ ਰਾਜਨੀਤਿਕ ਸਾਜਿਸ਼ ਕੀਤੀ ਜਾ ਰਹੀ ਹੈ।

ABOUT THE AUTHOR

...view details