ਗੁਰਦਾਸਪੁਰ: ਨੇੜਲੇ ਪਿੰਡ ਗਾਜੀਕੋਟ 'ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋ ਧਿਰਾਂ 'ਚ ਖ਼ੂਨੀ ਝੜਪ ਹੋਈ। ਜਿਸ ਦੇ ਗੋਲੀ ਚੱਲੀ ਦੋਵੇਂ ਧਿਰਾਂ ਦੇ 6 ਵਿਅਕਤੀ ਜ਼ਖ਼ਮੀ ਹੋ ਗਏ ਹਨ।
ਗੁਰਦਾਸਪੁਰ ਵਿਖੇ ਆਪਸੀ ਰੰਜਿਸ਼ ਦੇ ਝਗੜੇ 'ਚ 6 ਜ਼ਖ਼ਮੀ ਜਾਣਕਾਰੀ ਅਨੁਸਾਰ ਇਸ ਝਗੜੇ ਦੌਰਾਨ ਗੁਰਬਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਗਾਜੀਕੋਟ, ਕੁਲਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗਾਜੀਕੋਟ ਜ਼ਖ਼ਮੀ ਹੋ ਗਏ, ਜਦੋਂ ਕਿ ਦੂਸਰੇ ਧਿਰ ਨਾਲ ਸਬੰਧਿਤ ਜਤਿੰਦਰ ਸਿੰਘ ਵਾਸੀ ਧਾਰੀਵਾਲ ਖਿੱਚੀਆਂ, ਜੋਬਨ ਮਸੀਹ ਪੁੱਤਰ ਮੁਲਖ ਰਾਜ ਮਸੀਹ ਵਾਸੀ ਨਗਰ ਮੋਹਨ ਲਾਲ, ਦਲਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗਾਜੀਕੋਟ, ਵਰਿੰਦਰਜੀਤ ਪੁੱਤਰ ਬਖਸ਼ੀਸ਼ ਸਿੰਘ ਵਾਸੀ ਧਾਰੀਵਾਲ ਖਿੱਚੀਆਂ ਦੇ ਵੀ ਸੱਟਾਂ ਲੱਗੀਆਂ ਹਨ।
ਇਸ ਦੌਰਾਨ ਜ਼ਖਮੀ ਹੋਏ ਨੌਜਵਾਨ ਕੁਲਵਿੰਦਰ ਸਿੰਘ ਸਾਬੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਉੱਤੇ ਬੈਠੇ ਹੋਏ ਸਨ। ਉਸ ਦੌਰਾਨ ਕੁੱਝ ਲੋਕਾਂ ਨੇ ਉਨ੍ਹਾਂ ਉਪਰ ਰਿਵਾਇਤੀ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਵਿਅਕਤੀ ਕੋਲ ਪਿਸਤੌਲ ਵੀ ਸੀ, ਜਿਸਨੇ ਗੋਲੀ ਚਲਾ ਦਿੱਤੀ ਅਤੇ ਇੱਕ ਨੌਜਵਾਨ ਦੀ ਲੱਤ ਵਿੱਚ ਗੋਲੀ ਲੱਗੀ ਹੈ। ਉਸ ਦਾ ਕਹਿਣਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜੀਸ਼ ਨਹੀਂ ਹੈ, ਜਿਨ੍ਹਾਂ ਵਿਅਕਤੀਆਂ ਨੇ ਹਮਲਾ ਕੀਤਾ ਹੈ ਉਹ ਕ੍ਰਿਮੀਨਲ ਲੋਕ ਹਨ।
ਝਗੜੇ ਸਬੰਧੀ ਸਬੰਧੀ ਏ.ਐਸ.ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਤਾ ਲੱਗਾ ਸੀ ਕਿ ਪਿੰਡ ਗਾਜੀਕੋਟ ਵਿਖੇ ਦੋ ਧਿਰਾਂ ਦਰਮਿਆਨ ਝਗੜਾ ਹੋਇਆ ਹੈ, ਜਿਸ ਦੇ ਬਾਅਦ ਪੁਲਿਸ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦੇ ਬਿਆਨ ਲੈ ਲਏ ਹਨ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।