22 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ
ਘਰ 'ਚ ਪਏ ਕਲੇਸ਼ ਦੇ ਚੱਲਦੇ 22 ਸਾਲਾ ਨੌਜਵਾਨ ਨੇ ਲਿਆ ਫਾਹਾ। ਪਿਤਾ ਦੇ ਘਰੋਂ ਚਲੇ ਜਾਣ ਅਤੇ ਪਤਨੀ ਦੇ ਪੇਕੇ ਜਾਣ ਨੂੰ ਲੈ ਕੇ ਕਈ ਦਿਨਾਂ ਤੋਂ ਸੀ ਪਰੇਸ਼ਾਨ।
ਮ੍ਰਿਤਕ ਨੌਜਵਾਨ ਦਾ ਪਰਿਵਾਰ
ਗੁਰਦਾਸਪੁਰ: ਨਸ਼ੇ ਅਤੇ ਜੋਸ਼ ਵਿੱਚ ਕੀਤੀ ਗਲਤੀ ਦਾ ਪਛਤਾਵਾਂ ਕਈ ਵਾਰ ਜਾਨ ਲੈ ਬਹਿੰਦਾ ਹੈ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਕਾਦਰੀ ਮੁਹੱਲੇ ਤੋਂ ਸਾਹਮਣੇ ਆਇਆ ਹੈ ਜਿੱਥੇ 22 ਸਾਲਾ ਨੌਜਵਾਨ ਇਸ਼ੂ ਪਾਲ ਨੇ ਆਪਣੇ ਘਰ 'ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।