ਗੁਰਦਾਸਪੁਰ:ਪੰਜਾਬ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਝੂਠੇ ਮੁਕਾਬਲੇ ਦਾ ਪਰਦਾਫਾਸ਼ ਕੀਤਾ ਹੈ। ਐਸਆਈਟੀ ਵੱਲੋਂ ਦੱਸਿਆ ਗਿਆ ਹੈ ਕਿ ਸੁਖਪਾਲ ਸਿੰਘ ਨਾਂ ਦੇ ਵਿਅਕਤੀ ਦੀ ਪਛਾਣ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਤਾਰਾ ਵਜੋਂ ਹੋਣ ਤੋਂ ਬਾਅਦ ਹੋਈ ਸੀ। ਇਸ ਮਾਮਲੇ ਵਿੱਚ ਐਸਆਈਟੀ ਦੀ ਜਾਂਚ ਦੇ ਆਧਾਰ ’ਤੇ ਤਤਕਾਲੀ ਐਸਪੀ ਡਿਟੈਕਟਿਵ ਪਰਮਰਾਜ ਉਮਰਾਨੰਗਲ, ਮੋਰਿੰਡਾ ਦੇ ਤਤਕਾਲੀ ਡੀਐਸਪੀ ਜਸਪਾਲ ਸਿੰਘ ਅਤੇ ਏਐਸਆਈ ਗੁਰਦੇਵ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਤਾਰਾ ਰੋਪੜ 'ਚ ਮੁਕਾਬਲੇ 'ਚ ਮਾਰਿਆ ਗਿਆ ਸੀ।
ਸੁਖਪਾਲ ਦੀ ਪਤਨੀ ਨੇ ਦਾਇਰ ਕੀਤੀ ਸੀ ਪਟੀਸ਼ਨ: ਦੱਸ ਦੇਈਏ ਕਿ ਮ੍ਰਿਤਕ ਸੁਖਪਾਲ ਦੀ ਪਤਨੀ ਦਲਬੀਰ ਕੌਰ ਨੇ ਐਡਵੋਕੇਟ ਆਰ ਕਾਰਤੀਕੇਆ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਦੱਸਿਆ ਸੀ ਕਿ 13 ਅਗਸਤ 1994 ਨੂੰ ਪੁਲਿਸ ਵਾਲੇ ਉਨ੍ਹਾਂ ਦੇ ਪਿੰਡ ਕਾਲਾ ਅਫਗਾਨਾ ਵਿੱਚ ਆਏ ਅਤੇ ਘਰੋਂ ਚੁੱਕ ਕੇ ਨਾਲ ਲੈ ਗਏ ਸਨ। ਪੁਲਿਸ ਵਾਲੇ ਜਾਂਦੇ-ਜਾਂਦੇ ਪਰਿਵਾਰ ਨੂੰ ਕਹਿ ਗਏ ਕਿ ਪੁੱਛਗਿੱਛ ਤੋਂ ਬਾਅਦ ਸੁਖਪਾਲ ਨੂੰ ਜਲਦ ਘਰ ਵਾਪਿਸ ਭੇਜ ਦਿੱਤਾ ਜਾਵੇਗਾ, ਪਰ ਕਈ ਦਿਨ ਬੀਤ ਗਏ ਤੇ ਸੁਖਪਾਲ ਸਿੰਘ ਦਾ ਕੁਝ ਪਤਾ ਨਹੀਂ ਲੱਗਾ। ਪੁਲਿਸ ਅਧਿਕਾਰੀਆਂ ਨੇ ਸੁਖਪਾਲ ਸਿੰਘ ਨੂੰ ਗੁਰਨਾਮ ਸਿੰਘ ਬੰਡਾਲਾ ਦੱਸ ਕੇ ਫਰਜ਼ੀ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ ਤੇ ਜਦੋਂ ਸੁਖਪਾਲ ਸਿੰਘ ਦੇ ਪਰਿਵਾਰ ਨੂੰ ਇਹ ਪਤਾ ਚੱਲਦਾ ਹੈ ਤਾਂ ਇਸ ਦੇ ਪਿਤਾ, ਮਾਤਾ ਅਤੇ ਪਤਨੀ ਦਲਬੀਰ ਕੌਰ ਇਨਸਾਫ ਦੀ ਲੜਾਈ ਲੜਦੇ ਹਨ ਅਤੇ ਹੁਣ ਜਾਕੇ 28 ਸਾਲ ਉਹਨਾਂ ਮੁਲਜ਼ਮ ਪੁਲਿਸ ਅਧਿਕਾਰੀਆਂ ਖਿਲਾਫ ਐਫਆਰਆਈ ਹੋਈ ਹੈ।