ਡੇਰਾ ਬਾਬਾ ਨਾਨਕ: ਲੰਮੇ ਸਮੇਂ ਤੋਂ ਪੰਜਾਬ ਵਾਸੀ ਅਤੇ ਸਮੁੱਚੀ ਸਿੱਖ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦੇ ਆਖਰੀ ਸਥਾਨ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਦਿਦਾਰਿਆਂ ਕਰਨ ਦੀ ਅਰਦਾਸ ਪੂਰੀ ਹੋਈ ਹੈ। ਪਾਕਿਸਤਾਨ ਅਤੇ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘੇ ਨੂੰ ਬਣਾਇਆ ਹੈ।
ਕਰਤਾਰਪੁਰ ਲਾਂਘੇ 'ਤੇ ਹਰਿਆਵਲ ਮੁਹਿੰਮ ਦਾ ਅਗਾਜ਼, ਲਗਾਏ ਗਏ 1200 ਕਚਨਾਰ ਦੇ ਬੂਟੇ ਇਸ ਲਾਂਘੇ ਨੂੰ ਸੁੰਦਰ ਬਣਾਉਣ ਅਤੇ ਹਰਿਆ ਭਰਿਆ ਕਰਨ ਲਈ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਅਤੇ ਭਾਰਤ ਦੀ ਕੌਮੀ ਮਾਰਗ ਅਥਾਰਟੀ ਵੱਲੋਂ ਰੁੱਖ ਲਾਗਉਣ ਦਾ ਕਾਰਜ ਅਰੰਭਿਆ ਗਿਆ ਹੈ। ਇਸੇ ਤਹਿਤ ਹੀ ਤਿੰਨ ਕਿਲੋਮੀਟਰ ਲੰਮੇ ਲਾਂਘੇ ਵਿੱਚ 1200 ਕਚਨਾਰ ਦੇ ਬੂਟੇ ਲਾਗਏ ਗਏ ਹਨ।
ਇਸ ਮੌਕੇ ਬਾਬਾ ਸੇਵਾ ਸਿੰਘ ਨੇ ਕਿਹਾ ਕਿ ਐੱਨਐੱਚਏਆਈ ਦੇ ਸਹਿਯੋਗ ਨਾਲ ਕਰਤਾਰਪੁਰ ਲਾਂਘੇ ਦੀ ਸੁੰਦਰਤਾ ਅਤੇ ਵਾਤਾਵਰਣ ਨੂੰ ਧਿਆਨ 'ਚ ਰੱਖ ਕੇ ਇਹ ਕਾਰਜ ਅਰੰਭਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲ਼ਾਂਘੇ ਦੇ ਦੋਵੇਂ ਪਾਸੇ 1200 ਕਚਨਾਰ ਅਤੇ ਜਾਮਨ ਦੇ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਇਨ੍ਹਾਂ ਦੀ ਸੇਵਾ ਸੰਭਾਲ ਐੱਨਐੱਚਏਆਈ ਕਾਰ ਸੇਵਾ ਵੱਲੋਂ ਕੀਤੀ ਜਾਵੇਗੀ।
ਬੂਟੇ ਲਗਾਉਣ ਦੇ ਇਸ ਸਮਾਗਮ ਵਿੱਚ ਐੱਨਐੱਚਏਆਈ ਦੇ ਉੱਪ-ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਲਾਂਘੇ ਸੰਗਤ ਦੀਆਂ ਭਾਵਨਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਲਗਾਏ ਜਾ ਰਹੇ ਇਨ੍ਹਾਂ ਸਾਰੇ ਬੂਟਿਆਂ ਦੀ ਸਾਂਭ-ਸੰਭਾਲ ਦਾ ਜਿੰਮਾ ਐੱਨਐੱਚਏਆਈ ਦਾ ਹੈ ਅਤੇ ਪੂਰੀ ਤਰ੍ਹਾਂ ਇਨ੍ਹਾਂ ਬੂਟਿਆ ਨੂੰ ਸੰਭਾਲਿਆ ਜਾਵੇ। ਉਨ੍ਹਾਂ ਕਿਹਾ ਇਨ੍ਹਾਂ ਬੂਟਿਆਂ ਦੀ ਸੰਭਾਲ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਬੂਟਿਆਂ ਦੇ ਪਾਣੀ ਅਤੇ ਖਾਦ ਆਦਿ ਦਾ ਖਿਆਲ ਰੱਖੇਗੀ।