ਗੁਰਦਾਸਪੁਰ: ਇੱਕ ਪਾਸੇ ਜਿੱਥੇ ਸਰਕਾਰਾਂ ਗਰੀਬਾਂ ਦੀ ਮਦਦ ਕਰਨ ਦੇ ਦਾਅਵੇ ਕਰਦੀ ਨਹੀਂ ਥੱਕਦੀ ਉੱਥੇ ਹੀ ਦੂਜੇ ਪਾਸੇ ਇਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੰਦੀ ਹੈ। ਅੱਜ ਵੀ ਅਜਿਹੇ ਕਿੰਨੇ ਪਰਿਵਾਰ ਹਨ ਜੋ ਗਰੀਬੀ ’ਚ ਜੀਅ ਰਹੇ ਹਨ ਅਤੇ ਬੱਚੇ ਆਪਣਾ ਬਚਪਨ ਵੀ ਪਰਿਵਾਰ ਦੀ ਗਰੀਬੀ ਖਤਮ ਕਰਦੇ ਕਰਦੇ ਖਤਮ ਕਰ ਦਿੰਦੇ ਹਨ।
ਇਸੇ ਤਰ੍ਹਾਂ ਦਾ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਪਿੰਡ ਕੱਲੂ ਸੋਹਲ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਘਰ ਚ ਕਮਾਉਣ ਵਾਲਾ ਹੀ ਮੰਝੇ ’ਤੇ ਪਿਆ ਹੋਇਆ ਹੈ, ਪਰ ਕਿਸੇ ਵੀ ਪਿੰਡ ਦੇ ਮੋਹਤਬਰ ਨੇ ਇਸ ਪਰਿਵਾਰ ਦੀ ਸਾਰ ਨਹੀਂ ਲਈ। ਇਸ ਪਰਿਵਾਰ ਚ 5 ਜੀਅ ਹਨ ਤਿੰਨ ਲੜਕੇ ਅਤੇ ਪਤੀ ਪਤਨੀ। ਵਿਚਾਰਲਾ 10 ਸਾਲਾ ਲੜਕਾ ਅੰਮ੍ਰਿਤਪਾਲ ਸਿੰਘ ਜੋ ਆਪਣੇ ਪਿਤਾ ਦੇ ਇਲਾਜ ਦੇ ਲਈ ਕੜਕਦੀ ਧੁੱਪ ’ਚ ਪਨੀਰੀ ਪੁੱਟਦਾ ਹੈ, ਜਿਸ ਤੋਂ ਉਸ ਨੂੰ 15 ਰੁਪਏ ਮਿਲਦੇ ਹਨ। ਜਿਸ ਨੂੰ ਉਹ ਜਮਾ ਕਰ ਰਿਹਾ ਹੈ। ਤਾਂ ਜੋ ਉਹ ਆਪਣੇ ਪਿਤਾ ਦਾ ਇਲਾਜ ਕਰਵਾ ਸਕੇ।