ਜਾਣਕਾਰੀ ਮੁਤਾਬਕ ਖਾਲੜਾ ਸੈਕਟਰ 'ਚ ਤਾਇਨਾਤ ਬੀਐੱਸਐੱਫ਼ ਨੇ ਐਤਵਾਰ ਨੂੰ ਬੀਪੀਓ ਨੰਬਰ 143,10 ਅਤੇ 144 'ਤੇ ਕੁੱਝ ਹਰਕਤ ਮਹਿਸੂਸ ਕੀਤੀ ਸੀ, ਜਿਸ ਤੋਂ ਬਾਅਦ ਸ਼ੱਕ ਦੇ ਆਧਾਰ 'ਤੇ ਭਾਲ ਮੁਹਿੰਮ ਚਲਾਈ ਗਈ ਸੀ।
ਪਾਕਿਸਤਾਨ ਵੱਲੋਂ ਭਾਰਤ ਵਿੱਚ ਸੁੱਟੀ ਗਈ ਹੈਰੋਇਨ ਬਰਾਮਦ
ਤਰਨਤਾਰਨ: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਸਰਹੱਦ ਸੁਰੱਖਿਆ ਫੋਰਸ (ਬੀਐੱਸਐੱਫ਼) ਨੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਪਾਕਿਸਤਾਨ ਤਸਕਰਾਂ ਵੱਲੋਂ ਭਾਰਤ ਵੱਲ ਸੁੱਟੀ ਗਈ ਸੀ।
border
ਸੋਮਵਾਰ ਸਵੇਰੇ ਚੱਲੀ ਭਾਲ ਮੁਹਿੰਮ ਦੌਰਾਨ ਬੀਐੱਸਐੱਫ਼ ਨੇ ਸਰਹੱਦ ਦੇ ਨਜ਼ਦੀਕ ਤਿੰਨ ਪੈਕੇਟ ਹੈਰੋਇਨ ਬਰਾਮਦ ਕੀਤੀ ਜੋ ਕਿ ਪਾਕਿਸਤਾਨ ਵੱਲੋਂ ਭਾਰਤ ਵੱਲ ਸੁੱਟੀ ਗਈ ਸੀ।