ਫਿਰੋਜ਼ਪੁਰ: ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਮੱਲੂ ਬਾਣੀਆ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਕਥਿਤ ਪੁਲਿਸ ਦੀ ਲਾਪਰਵਾਹੀ ਦੇ ਡਰ ਤੋਂ ਦਰਿਆ ਦੇ ਵਿਚ ਡੁੱਬ ਜਾਣ ਨਾਲ ਮੌਤ ਦੇ ਕਾਰਨ ਜਥੇਬੰਦੀਆਂ ਤੇ ਪਰਿਵਾਰ ਵੱਲੋਂ ਸੁਲਤਾਨਪੁਰ ਲੋਈਆਂ ਗਿੱਦੜ ਵਿੰਡੀ ਪੁਲ ਉੱਪਰ ਲਾਸ਼ ਰੱਖ ਕੇ ਧਰਨਾ ਦਿੱਤਾ ਗਿਆ। ਮੰਗ ਕੀਤੀ ਗਈ ਕਿ ਜਦ ਤੱਕ ਇਨਸਾਫ ਨਹੀਂ ਮਿਲੇਗਾ ਧਰਨਾ ਨਹੀਂ ਚੁੱਕਿਆ ਜਾਵੇਗਾ।
ਪੁਲਿਸ ਨੇ ਡੁੱਬਦੇ ਨੌਜਵਾਨ ਨੂੰ ਨਹੀਂ ਬਚਾਇਆ:ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਕੁਲਵਿੰਦਰ ਸਿੰਘ ਬਾਹਰਵੀਂ ਵਿੱਚ ਪੜ੍ਹਦਾ ਹੈ। ਅਮਰਜੀਤ ਸਿੰਘ 14 ਸਾਲਾ ਦੇ, ਜੋ ਕਿ ਕਲਾਸ +1 ਵਿੱਚ ਪੜ੍ਹਦਾ ਸੀ। ਉਹ ਘਰੋਂ ਚਾਹ ਦੇਣ ਆਇਆ ਸੀ ਤੇ ਉਸ ਵੇਲੇ ਅਕਸਾਈਜ ਵਿਭਾਗ ਦੀ ਟੀਮ ਕਬੀਰ ਪੂਰਾ ਚੌਂਕੀ ਵੱਲੋਂ ਰੇਡ ਕੀਤੀ, ਉੱਥੇ ਆ ਕੇ ਕਿਹਾ ਗਿਆ ਕਿ ਉਹ ਸ਼ਰਾਬ ਕੱਢਣ ਦਾ ਕੰਮ ਕਰਦੇ ਹਨ। ਉਨ੍ਹਾਂ ਵੱਲੋਂ ਕੁਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਕੁੱਟਮਾਰ ਕਰਕੇ ਗੱਡੀ ਵਿਚ ਬਠਾਲਿਆ ਤੇ ਇਸ ਕੁੱਟਮਾਰ ਦੇ ਡਰ ਤੋਂ ਅਮਰਜੀਤ ਸਿੰਘ ਭੱਜਦਾ ਹੋਇਆ ਪਾਣੀ ਦੇ ਟੋਭੇ ਵਿੱਚ ਜਾ ਡਿੱਗਾ। ਜਦ ਦੋਵਾਂ ਬੱਚਿਆਂ ਨੇ ਪੁਲਿਸ ਨੂੰ ਕਿਹਾ ਕਿ ਸਾਡਾ ਭਰਾ ਪਾਣੀ ਵਿਚ ਡੁੱਬ ਗਿਆ ਹੈ ਤੇ ਪੁਲਿਸ ਵੱਲੋਂ ਲਾਪ੍ਰਵਾਹੀ ਕਰਦੇ ਹੋਏ, ਇਨ੍ਹਾਂ ਬੱਚਿਆਂ ਨੂੰ ਥਾਣੇ ਲੈ ਕੇ ਚਲੀ ਗਈ ਤੇ ਉਸ ਬੱਚੇ ਨੂੰ ਨਾ ਬਚਾਇਆ।