ਫਿਰੋਜ਼ਪੁਰ : ਪਿੰਡ ਜੱਲੋ ਕੇ ਦੀ ਇਕ ਵਿਆਹੁਤਾ ਔਰਤ ਨੇ ਤਿੰਨ ਵਿਅਕਤੀਆਂ 'ਤੇ ਇਲਜ਼ਾਮ ਲਗਾਇਆ ਹੈ ਕਿ ਉਸ ਨਾਲ ਸਮੂਹਕ ਤੌਰ ਤੇ ਇਨ੍ਹਾਂ ਵਿਅਕਤੀਆਂ ਵੱਲੋਂ ਬਲਾਤਕਾਰ ਕੀਤਾ ਗਿਆ ਹੈ।ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਘਰਵਾਲੇ ਦੇ ਨਾਲ ਪਸ਼ੂਆਂ ਲਈ ਚਾਰਾ ਲੈਣ ਲਈ ਖੇਤ ਗਈ ਸੀ।ਉਸ ਨੇ ਦੱਸਿਆ ਹੈ ਕਿ ਦਰਿਆ ਨੇੜੇ ਉਸ ਦਾ ਪਤੀ ਅਲੱਗ ਕੰਮ ਕਰਨ ਲੱਗਿਆ ਅਤੇ ਉਸ ਨੇ ਅਲੱਗ ਕੰਮ ਕਰਨਾ ਸ਼ੁਰੂ ਕੀਤਾ ਤਾਂ ਪਹਿਲਾਂ ਤੋਂ ਹੀ ਯੋਜਨਾਬੱਧ ਢੰਗ ਨਾਲ ਬੈਠੇ ਇਨ੍ਹਾਂ ਵਿਅਕਤੀਆਂ ਨੇ ਆ ਕੇ ਮੈਨੂੰ ਫੜ ਲਿਆ ਅਤੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ।
ਵਿਆਹੁਤਾ ਮਹਿਲਾ ਵੱਲੋਂ ਤਿੰਨ ਵਿਅਕਤੀਆਂ 'ਤੇ ਗੈਂਗਰੇਪ ਦਾ ਲਗਾਇਆ ਇਲਜ਼ਾਮ
ਫਿਰੋਜ਼ਪੁਰ ਦੀ ਵਿਆਹੁਤਾ ਮਹਿਲਾ ਨੇ ਤਿੰਨ ਵਿਅਕਤੀਆਂ ਉਤੇ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਹੈ।ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵਿਆਹੁਤਾ ਮਹਿਲਾ ਵੱਲੋਂ ਤਿੰਨ ਵਿਅਕਤੀਆਂ 'ਤੇ ਗੈਂਗਰੇਪ ਦਾ ਲਗਾਇਆ ਇਲਜ਼ਾਮ
ਉਧਰ ਪੀੜਤ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹ ਆਪਣੀ ਝੋਨੇ ਦੀ ਪਨੀਰੀ ਨੂੰ ਪਾਣੀ ਲਾਉਣ ਲਈ ਖੇਤ ਗਏ ਸਨ ਅਤੇ ਉਸ ਦੀ ਘਰਵਾਲੀ ਪਸ਼ੂਆਂ ਲਈ ਚਾਰਾ ਪਾਉਣ ਲੱਗ ਗਈ।ਇਸ ਉਪਰੰਤ ਮੁਲਜ਼ਮਾਂ ਵੱਲੋਂ ਉਸ ਦੀ ਪਤਨੀ ਨਾਲ ਬਲਾਤਕਾਰ ਕੀਤਾ ਗਿਆ।ਪੁਲਿਸ ਅਧਿਕਾਰੀ ਨੇ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰਿਤ ਮੁਲਜ਼ਮਾਂ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜੋ:ਪੰਜਾਬ ਯੂਨੀਵਰਸਿਟੀ ਨੇ ਪੇਪਰ ਦੇ ਨਾਮ 'ਤੇ ਡਕਾਰੇ ਕਰੋੜਾਂ ਰੁਪਏ, ਹੁਣ ਹੋਇਆ ਵੱਡਾ ਖੁਲਾਸਾ