ਫ਼ਿਰੋਜ਼ਪੁਰ: ਪੁਲਵਾਮਾ ਹਮਲੇ ਦੇ ਵਿਰੋਧ ਵਿੱਚ ਭਾਰਤ ਨੇ ਅੱਜ ਸਵੇਰੇ ਤਕਰੀਬਨ 3.30 ਵਜੇ ਜ਼ੈਸ਼ ਏ ਮੁਹੰਮਦ ਦੇ ਅੱਤਵਾਦ ਟਿਕਾਣਿਆਂ ਨੂੰ ਹਮਲਾ ਕਰ ਤਬਾਹ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਜਿੱਥੇ ਦੇਸ਼ ਦੇ ਲੋਕ ਖ਼ੁਸ਼ ਹਨ ਉਥੇ ਹੀ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਵੀ ਵਧਾਈ ਗਈ ਹੈ।
ਇਸ ਵਾਰ ਪਿੰਡ ਨਹੀਂ ਛੱਡਾਂਗੇ: ਸਰਹੱਦੀ ਲੋਕ
ਜ਼ੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆ ਤੇ ਹਮਲਾ ਕਰਨ ਤੋਂ ਬਾਅਦ ਸਰਹੱਦੀ ਇਲਾਕਿਆਂ ਦੀ ਵਧਾਈ ਸੁਰੱਖਿਆ। ਸਰਹੱਦੀ ਲੋਕਾਂ ਨੇ ਇਸ ਵਾਰ ਉਹ ਪਿੰਡ ਨਹੀਂ ਛੱਡਣਗੇ।
asd
ਜ਼ੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਨਾਲ ਲਗਦੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਰਹੱਦੀ ਇਲਾਕੇ ਨਜ਼ਦੀਕ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਨੇ ਹਵਾਈ ਹਮਲਾ ਕਰ ਕੇ ਪਾਕਿਸਤਾਨ ਦੀ ਗ਼ਲਤ ਫਹਿਮੀ ਦੂਰ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਭਾਰਤ ਨੂੰ ਹੋਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪਾਕਿਸਤਾਨ ਅੱਗੇ ਤੋਂ ਅਜਿਹੀ ਕੋਈ ਕਾਰਵਾਈ ਨਾ ਕਰੇ।
ਸਰਹੱਦ ਦੇ ਨਜ਼ਦੀਕ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਘਰ ਨਹੀਂ ਛੱਡਣਗੇ। ਉਹ ਭਾਰਤ ਦੀ ਫ਼ੌਜ ਦਾ ਡਟ ਕੇ ਸਾਥ ਦੇਣਗੇ।