ਪੰਜਾਬ

punjab

ETV Bharat / state

ਨੌਜਵਾਨ ਤੋਂ ਮੋਟਰਸਾਈਕਲ ਤੇ ਨਕਦੀ ਖੋਹ ਫ਼ਰਾਰ ਹੋਏ ਬਦਮਾਸ਼

ਜ਼ਿਲ੍ਹਾ ਫਿਰੋਜ਼ਪੁਰ ਦੇ ਗੁਰੂਹਰਸਹਾਏ ਤੋਂ ਵਾਪਸ ਆਪਣੇ ਪਿੰਡ ਪੰਜੇ ਕੇ ਉਤਾਡ ਜਾ ਰਹੇ ਮੋਟਰਸਾਈਕਲ ਸਵਾਰ ਨੌਜਵਾਨ 'ਤੇ ਬਦਮਾਸ਼ਾਂ ਵਲੋਂ ਹਮਲਾ ਕਰ ਦਿੱਤਾ। ਇਸ ਹਮਲੇ 'ਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਨੌਜਵਾਨ ਤੋਂ ਮੋਟਰਸਾਈਕਲ ਅਤੇ ਨਕਦੀ ਖੋਹ ਫ਼ਰਾਰ ਹੋਏ ਬਦਮਾਸ਼
ਨੌਜਵਾਨ ਤੋਂ ਮੋਟਰਸਾਈਕਲ ਅਤੇ ਨਕਦੀ ਖੋਹ ਫ਼ਰਾਰ ਹੋਏ ਬਦਮਾਸ਼

By

Published : Apr 14, 2021, 1:05 PM IST

ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੇ ਗੁਰੂਹਰਸਹਾਏ ਤੋਂ ਵਾਪਸ ਆਪਣੇ ਪਿੰਡ ਪੰਜੇ ਕੇ ਉਤਾਡ ਜਾ ਰਹੇ ਮੋਟਰਸਾਈਕਲ ਸਵਾਰ ਨੌਜਵਾਨ 'ਤੇ ਬਦਮਾਸ਼ਾਂ ਵਲੋਂ ਹਮਲਾ ਕਰ ਦਿੱਤਾ। ਇਸ ਹਮਲੇ 'ਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਘਟਨਾ 'ਚ ਬਦਮਾਸ਼ ੳਕਤ ਨੌਜਵਾਨ ਦਾ ਮੋਟਰਸਾਈਕਲ, ਮੋਬਾਇਲ ਅਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ।

ਨੌਜਵਾਨ ਤੋਂ ਮੋਟਰਸਾਈਕਲ ਅਤੇ ਨਕਦੀ ਖੋਹ ਫ਼ਰਾਰ ਹੋਏ ਬਦਮਾਸ਼

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਨੌਜਵਾਨ ਦਾ ਕਹਿਣਾ ਕਿ ਜਦੋਂ ਉਹ ਗੁਰੂਹਰਸਹਾਏ ਤੋਂ ਵਾਪਸ ਆ ਰਿਹਾ ਸੀ ਤਾਂ ਪਿੰਡ ਕੁਤਬਗੜ੍ਹ ਭਾਟਾ ਨਜ਼ਦੀਕ ਬਦਮਾਸ਼ਾਂ ਵਲੋਂ ਉਸ 'ਤੇ ਪਿਛੋਂ ਹਮਲਾ ਕੀਤਾ ਗਿਆ। ਜਿਸ 'ਚ ਉਨ੍ਹਾਂ ਨੌਜਵਾਨ ਦੇ ਸਿਰ 'ਚ ਕੁਝ ਮਾਰਿਆ, ਜਿਸ ਕਾਰਨ ਪੀੜ੍ਹਤ ਨੌਜਵਾਨ ਬੇਹੋਸ਼ ਹੋ ਗਿਆ। ਨੌਜਵਾਨ ਦਾ ਕਹਿਣਾ ਕਿ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਦਾ ਮੋਟਰਸਾਈਕਲ, ਮੋਬਾਇਲ ਅਤੇ ਨਕਦੀ ਲੁੱਟ ਬਦਮਾਸ਼ ਫ਼ਰਾਰ ਹੋ ਚੁੱਕੇ ਸੀ। ਨੌਜਵਾਨ ਵਲੋਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।

ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਪੀੜ੍ਹਤ ਨੌਜਵਾਨ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਦਾ ਕਹਿਣਾ ਕਿ ਤਿੰਨ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਚ ਦੋ ਲੋਕਾਂ 'ਤੇ ਨਾਮ ਦੇ ਅਧਾਰ 'ਤੇ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਕਿ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਆਰੋਪੀਆਂ ਨੂੰ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ:ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਲਿਖੀ ਚਿੱਠੀ

ABOUT THE AUTHOR

...view details