ਫਿਰੋਜ਼ਪੁਰ: ਜ਼ੀਰਾ ’ਚ ਇੱਕ ਅਧਿਆਪਕ (Teachers) ਨੇ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ’ਚ ਸੁੱਟ ਦਿੱਤਾ। ਇਸ ਘਟਨਾ ਦੌਰਾਨ ਅਧਿਆਪਕ (Teachers) ’ਤੇ ਉਸ ਦਾ 7 ਸਾਲ ਦਾ ਬੇਟਾ ਪਾਣੀ ’ਚ ਡੁੱਬ ਗਏ ਜਿਹਨਾਂ ਦੀ ਭਾਲ ਜਾਰੀ ਹੈ। ਉਥੇ ਹੀ ਮੌਕੇ ’ਤੇ ਮੌਜੂਦ ਲੋਕਾਂ ਨੇ ਪਤਨੀ ਤੇ ਬੇਟੀ ਨੂੰ ਬਚਾ ਲਿਆ।
ਅਧਿਆਪਕ ਨੇ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ’ਚ ਸੁੱਟਿਆ, 2 ਦੀ ਮੌਤ
ਫਿਰੋਜ਼ਪੁਰ ’ਚ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਵਾਪਸ ਜ਼ੀਰੇ ਵੱਲ ਆ ਰਹੇ ਅਧਿਆਪਕ ਬੇਅੰਤ ਸਿੰਘ ਨੇ ਪਰਿਵਾਰ ਸਹਿਤ ਮੋਟਰਸਾਈਕਲ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟ ਦਿੱਤਾ। ਇਸ ਦੌਰਾਨ ਅਧਿਆਪਕ ਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ ਜਦਕਿ ਪਤਨੀ ਤੇ ਉਸ ਦੀ ਬੇਟੇ ਨੂੰ ਬਚਾ ਲਿਆ ਗਿਆ ਹੈ।
ਇਹ ਵੀ ਪੜੋ: ਸ਼ੱਕੀ ਨੌਜਵਾਨ ਕਾਬੂ, ਲੋਕਾਂ ਨੇ ਕਾਰ ਚੋਰੀ ਦੇ ਲਾਏ ਇਲਜ਼ਾਮ
ਬੇਅੰਤ ਸਿੰਘ ਦੇ ਚਾਚੇ ਨੇ ਦੱਸਿਆ ਕਿ ਮੱਸਿਆ ਹੋਣ ਕਾਰਨ ਪਿੰਡ ਸੁਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਵਾਪਸ ਜ਼ੀਰੇ ਵੱਲ ਨੂੰ ਜਦ ਬੇਅੰਤ ਸਿੰਘ ਆ ਰਿਹਾ ਸੀ ਤਾਂ ਉਸ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਉਸ ਨੇ ਪਰਿਵਾਰ ਸਮੇਤ ਮੋਟਰਸਾਈਕਲ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟ ਦਿੱਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਬੇਅੰਤ ਸਿੰਘ ਪਿੰਡ ਸ਼ਾਹ ਵਾਲਾ ਜ਼ੀਰਾ ਦੇ ਨਜ਼ਦੀਕ ਇਕ ਪ੍ਰਾਈਵੇਟ ਸਕੂਲ ਚਲਾ ਰਿਹਾ ਸੀ।
ਇਸ ਮੌਕੇ ਜਾਂਚ ਅਧਿਕਾਰੀ ਕੁਲਬੀਰ ਸਿੰਘ ਏਐਸਆਈ ਨੇ ਦੱਸਿਆ ਕਿ ਮੌਕੇ ਤੇ ਖੜ੍ਹੇ ਜਵਾਨਾਂ ਵੱਲੋਂ ਪਤਨੀ ਤੇ ਬੇਟੀ ਨੂੰ ਬਚਾ ਲਿਆ ਗਿਆ ਹੈ ਤੇ ਬੇਅੰਤ ਸਿੰਘ ਤੇ ਉਸਦੇ ਬੇਟੇ ਦੀ ਗੋਤਾਖੋਰਾਂ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜੋ: 14 ਸਾਲਾਂ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਤਿੰਨ ਮੁਲਜ਼ਮ ਪੁਲਿਸ ਅੜਿਕੇ