ਫਿਰੋਜ਼ਪੁਰ:ਜ਼ਿਲ੍ਹੇ ਦੇ ਨਮਕ ਮੰਡੀ ਦੇ ਕੋਲ ਹੋਲ ਸੈਲ ਦਾ ਕੰਮ ਕਰਨ ਵਾਲੇ ਦੁਕਾਨਦਾਰ 'ਤੇ ਕਰੀਬ 6 ਤੋਂ 7 ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਵਿੱਚ ਦੁਕਾਨਦਾਰ ਤੇ ਉਸਦੇ ਲੜਕੇ ਵੀ ਜ਼ਖਮੀ ਹੋ ਗਏ। ਇਸ ਘਟਨਾ ਦੀ ਵਾਰਦਾਤ ਸੀਸੀਟੀਵੀ ਚ ਕੈਦ ਹੋ ਗਈ ਹੈ। ਦਿਨ ਦਿਹਾੜੇ ਹੋ ਰਹੀ ਗੁੰਡਾਗਰਦੀ ਕਾਰਨ ਸ਼ਹਿਰ ਵਿਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ । ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ। ਇਸ ਦੌਰਾਨ ਹਮਲਾਵਰ ਦੁਕਾਨ ਦਾ ਕੁਝ ਸਮਾਨ ਵੀ ਆਪਣੇ ਨਾਲ ਲੈ ਗਏ।
ਅੱਜ ਹੋਈ ਦਿਨ ਦਿਹਾੜੇ ਇਸ ਗੁੰਡਾਗਰਦੀ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਕਾਨੂੰਨ ਨੂੰ ਕਿਸ ਤਰ੍ਹਾਂ ਟਿੱਚ ਜਾਣਦੇ ਹਨ। ਜ਼ਖਮੀਂ ਹੋਏ ਦੁਕਾਨਦਾਰ ਨੇ ਦੱਸਿਆ ਕਿ ਕੁਝ ਲੋਕ ਆਉਂਦੇ ਹੀ ਦੁਕਾਨ 'ਤੇ ਬੈਠੇ ਉਨ੍ਹਾਂ ਦੇ ਲੜਕਿਆਂ 'ਤੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਬੈਸਬਾਲ, ਡਾਂਗਾ ਫੜੀਆਂ ਹੋਈਆਂ ਸਨ। ਭਾਵੇਂ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਪਰ ਦੁਕਾਨਦਾਰ ਨੇ ਕਾਨੂੰਨ ਵਿਵਸਥਾ 'ਤੇ ਕਈ ਸਵਾਲ ਖੜੇ ਕਰ ਦਿੱਤੇ।