ਫਿਰੋਜ਼ਪੁਰ:ਕੋਰੋਨਾ ਮਹਾਂਮਾਰੀ ਦੇ ਕਾਰਨ ਸਮਾਜ ਦੇ ਹਰ ਵਰਗ ਦੀ ਆਰਥਿਕਤਾ ਉਤੇ ਅਸਰ ਪਿਆ ਹੈ।ਫਿਰੋਜ਼ਪੁਰ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਸਕੂਲ ਨੇ ਪੰਜਾਬ ਸਰਕਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰਦੇ ਹੋਏ ਮਾਪਿਆਂ ਤੋ ਮੋਟੇ ਫੰਡ ਵਸੂਲੇ ਗਏ। ਜਦੋਂ ਇਹ ਮਸਲਾ ਸ਼ਹਿਰ ਵਿਚ ਸਕੂਲਾਂ ਦੀ ਲੁੱਟ ਖਿਲਾਫ਼ ਪਿਛਲੇ ਲੰਬੇ ਸਮੇਂ ਤੋ ਲੜਾਈ ਲੜ ਰਹੀ 'ਦੀ ਫਿਰੋਜ਼ਪੁਰ ਪੇਰੈਂਟਸ ਵੈਲਫੇਅਰ ਸੋਸਾਇਟੀ' ਦੇ ਧਿਆਨ 'ਚ ਆਇਆ ਤਾਂ ਸੋਸਾਇਟੀ ਮੈਂਬਰਾਂ ਨੇ ਮਾਪਿਆਂ ਨੂੰ ਲੈ ਕੇ ਸਕੂਲ ਆਰ ਐਸ ਡੀ ਦੇ ਬਾਹਰ ਧਰਨਾ ਲਗਾ ਦਿੱਤਾ।
ਸਕੂਲ ਦੀ ਪ੍ਰਿੰਸੀਪਲ ਮੈਡਮ ਪਰਵੀਨ ਨੇ ਸਕੂਲ ਉਤੇ ਲੱਗੇ ਸਾਰੇ ਇਲਜ਼ਾਮ ਨੂੰ ਬੇਬੁਨਿਆਦ ਦੱਸਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਸਾਰੇ ਬੱਚਿਆਂ ਦੀ ਫੀਸ ਮੁਆਫ ਕੀਤੀ ਹੈ।