ਫ਼ਿਰੋਜ਼ਪੁਰ : ਬੀਜੇਪੀ ਨੇ ਆਪਣਾ ਪਾਰਟੀ ਪ੍ਰਧਾਨ ਜੇਪੀ ਨੱਢਾ ਨੂੰ ਚੁਣਿਆ ਹੈ। ਜੇਪੀ ਨੱਢਾ ਪੰਜਾਬ ਤੇ ਹਰਿਆਣਾ ਦੇ ਨਾਲ ਲੱਗਦੇ ਸੂਬੇ ਹਿਮਾਚਲ ਵਾਸੀ ਹਨ, ਜੋ ਕਿ ਹਰਿਆਣਾ ਤੇ ਹਿਮਾਚਲ ਦੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਹਰਿਆਣਾ ਵਿੱਚ ਪਹਿਲਾਂ ਨਾਲੋਂ ਵੱਧ ਸੀਟਾਂ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨੂੰ 2 ਜਾਂ 3 ਸੀਟਾਂ ਤੋਂ ਚੋਣ ਲੜਾਈ ਜਾਂਦੀ ਸੀ। ਦੂਜੇ ਪਾਸੇ ਬੀਜੇਪੀ ਨੂੰ ਇਹ ਪੂਰੀ ਆਸ ਹੈ ਕਿ ਇਸ ਵਾਰ ਅਕਾਲੀ ਦਲ ਜਿੱਤ ਸਕਦਾ ਹੈ। ਇਸ ਤੋਂ ਅੱਗੇ ਉਨ੍ਹਾਂ ਨੂੰ ਟਿਕਟਾਂ ਦੇਣਾ, ਟਿਕਟਾਂ ਨੂੰ ਖ਼ਰਾਬ ਕਰਨ ਦੇ ਬਰਾਬਰ ਹੈ।
ਜਾਣਕਾਰੀ ਮੁਤਬਾਕ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਪੰਜਾਬ ਵਿੱਚ ਬੀਜੇਪੀ ਦੀਆਂ 50 ਸੀਟਾਂ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਬੀਜੇਪੀ ਪੰਜਾਬ ਵਿੱਚ 23 ਸੀਟਾਂ 'ਤੇ ਚੋਣ ਲੜਦੀ ਸੀ ਅਤੇ ਇਸ ਵਾਰ ਲੋਕ ਸਭਾ ਚੋਣ 3 ਸੀਟਾਂ 'ਤੇ ਲੜੀ ਸੀ। ਜਿਸ ਵਿੱਚ ਬੀਜੇਪੀ 3 ਸੀਟਾਂ ਵਿੱਚੋਂ 2 ਸੀਟਾਂ ਜਿੱਤਿਆਂ ਹਨ ਜਦਕਿ ਅਕਾਲੀ ਦਲ ਸਿਰਫ਼ 2 ਸੀਟਾਂ ਹੀ ਜਿੱਤ ਸਕਿਆ।