ਫ਼ਿਰੋਜਪੁਰ:ਫ਼ਿਰੋਜਪੁਰ ਵਿੱਚ ਪੰਜਾਬ ਯੂ -ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਫਿਰੋਜ਼ਪੁਰ ਵਿੱਚ ਪੰਜਾਬ ਦੇ ਯੂ -ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪੰਜਾਬ ਯੂ -ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਫਿਰੋਜ਼ਪੁਰ ਦੇ ਬੈਨਰ ਹੇਠ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਹੇਠ ਮੰਗ ਪੱਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਜਰਨਲ ਸਕੱਤਰ ਪੰਜਾਬ ਪੈਨਸ਼ਨਰ ਅਜੀਤ ਸਿੰਘ ਸੋਢੀ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੇ ਵਿਰੁੱਧ ਧਰਨਾ ਦਿੱਤਾ ਹੈ ਤੇ ਇਹ ਧਰਨਾ ਸਰਕਾਰ ਦੇ ਵਿਰੁੱਧ ਚਲਦਾ ਹੀ ਰਹੇਗਾ। ਅੱਗੇ ਉਨ੍ਹਾਂ ਕਿਹਾ ਕਿ ਉਹ 19 ਜਨਵਰੀ ਨੂੰ ਦਾਣਾ ਮੰਡੀ ਚੰਡੀਗੜ੍ਹ ਵਿੱਚ ਮਹਾ ਰੈਲੀ ਕਰ ਰਹੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਣਾ ਗੁੱਸਾ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਦ ਅਸੀ 80 ਹਜਾਰ-ਲੱਖ ਦੀ ਗੈਦਰਿੰਗ ਕਰਦੇ ਆ ਤਾਂ ਸਾਨੂੰ ਪੁੱਛਦੇ ਵੀ ਨਹੀ ਸਾਡੀ ਕੋਈ ਗੱਲ ਨਹੀ ਮੰਨਦੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਲ ਹੋ ਗਿਆ ਹੈ ਤੇ ਸਾਲ ਵਿੱਚ ਕੋਈ ਵੀ ਮੰਗ ਕਿਸੇ ਪੈਨਸ਼ਨਰ ਦੀ ਜਾ ਫਿਰ ਕਿਸੇ ਮੁਲਾਜ਼ਮ ਦੀ ਮੰਨੀ ਹੋਵੇ। ਸਰਕਾਰ ਸਾਨੂੰ ਲਾਰੇ ਲਗਾ ਰਹੀ ਹੈ। ਸਰਕਾਰ ਸਾਨੂੰ ਦੁਖੀ ਕਰ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀਆ ਮੰਗਾ ਮੰਨ ਲਈਆ ਜਾਣ ਨਹੀ ਤਾਂ ਅਸੀਂ ਜ਼ਿਲ੍ਹੇ ਪੱਧਰੀ ਧਰਨੇ ਲਗਾਂਵਾਗੇ।