ਪੰਜਾਬ

punjab

By

Published : Jun 2, 2021, 4:06 PM IST

ETV Bharat / state

5 ਜ਼ਿਲ੍ਹਿਆਂ ਦੇ ਟੈਕਸੀ ਚਾਲਕਾਂ ਵਲੋਂ ਰੋਸ ਪ੍ਰਦਰਸ਼ਨ

ਪੰਜਾਬ ਤੋਂ ਬਾਹਰੋਂ ਆ ਕੇ ਟੈਕਸੀ ਚਲਾਉਣ(taxi driver) ਵਾਲਿਆਂ ਨੂੰ ਲੈਕੇ ਸੂਬੇ ਦੇ ਟੈਕਸੀ ਚਾਲਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸੇ ਨੂੰ ਲੈਕੇ ਫਿਰੋਜ਼ਪੁਰ ਚ 5 ਜ਼ਿਲ੍ਹਿਆਂ ਦੇ ਟੈਕਸੀ ਚਾਲਕਾਂ ਦੇ ਵਲੋਂ ਰੋਸ ਪ੍ਰਦਰਸ਼ਨ(protest) ਕੀਤਾ ਗਿਆ ਤੇ ਇਸ ਮਾਮਲੇ ਸਮੱਸਿਆ ਦੇ ਹੱਲ ਦੀ ਮੰਗ(demand)ਕੀਤੀ ਗਈ।

5 ਜ਼ਿਲ੍ਹਿਆਂ ਦੇ ਟੈਕਸੀ ਚਾਲਕਾਂ ਵਲੋਂ ਰੋਸ ਪ੍ਰਦਰਸ਼ਨ
5 ਜ਼ਿਲ੍ਹਿਆਂ ਦੇ ਟੈਕਸੀ ਚਾਲਕਾਂ ਵਲੋਂ ਰੋਸ ਪ੍ਰਦਰਸ਼ਨ

ਫਿਰੋਜ਼ਪੁਰ:ਜ਼ਿਲ੍ਹੇ ‘ਚ 5 ਜ਼ਿਲ੍ਹਿਆਂ ਦੇ ਟੈਕਸੀ ਚਾਲਕਾਂ ਵੱਲੋਂ ਪੰਜਾਬ ਦੇ ਬਾਹਰੋਂ ਆਕੇ ਸਵਾਰੀਆਂ ਲਿਜਾਣ ਤੇ ਛੱਡਣ ਦੇ ਮਸਲੇ ਨੂੰ ਲੈਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਟੈਕਸੀ ਚਾਲਕਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਕਈ ਵਾਰ ਦਰਖਾਸਤਾਂ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।

5 ਜ਼ਿਲ੍ਹਿਆਂ ਦੇ ਟੈਕਸੀ ਚਾਲਕਾਂ ਵਲੋਂ ਰੋਸ ਪ੍ਰਦਰਸ਼ਨ
ਇਸ ਮੌਕੇ ਯੂਨੀਅਨ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਉਨ੍ਹਾਂ ਨੂੰ ਘਰ ਦੇ ਗੁਜਾਰੇ ਚਲਾਉਣੇ ਬੜੀ ਮੁਸ਼ਕਲ ਹੋਏ ਪਏ ਹਨ। ਉਨ੍ਹਾਂ ਕਿਹਾ ਕੋਰੋਨਾ ਕਾਰਨ ਉਨ੍ਹਾਂ ਦਾ ਕੰਮਕਾਜ ਠੱਪ ਪਿਆ ਹੈ ਪਰ ਬਾਹਰੋਂ ਲੋਕ ਆਕੇ ਕਮਾਈਆਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਬਾਹਰੋਂ ਆਕੇ ਗੱਡੀਆਂ ਪਿੰਕ ਡਰੋਪ ਦਾ ਕੰਮ ਕਰ ਰਹੀਆਂ ਹਨ ਜਿਨ੍ਹਾਂ ਨੂੰ ਰੋਕਣ ਲਈ ਕਈ ਵਾਰ ਉਹ ਦਰਖਾਸਤਾਂ ਦੇ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਲਟਾ ਬਾਹਰੀ ਗੱਡੀਆਂ ਵਾਲੇ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਤਾਂ ਇੰਝ ਹੀ ਕੰਮ ਕਰਨਗੇ ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਅਤੇ ਪ੍ਰਸ਼ਾਸਨ ਫਿਰੋਜ਼ਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਤਾਂਕਿ ਬਾਹਰੀ ਗੱਡੀਆਂ ਨੂੰ ਰੋਕਿਆ ਜਾਵੇ ਕਿਉਂਕਿ ਅਗਰ ਦਿੱਲੀ ਤੋਂ ਆਕੇ ਲੋਕ ਇੱਥੇ ਕੰਮ ਕਰਨਗੇ ਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਗੱਡੀਆਂ ਵਾਲੇ ਕੀ ਕਰਨਗੇ ਇਸ ਕੋਰੋਨਾ ਕਾਰਨ ਪਹਿਲਾਂ ਹੀ ਕੰਮਕਾਜ ਠੱਪ ਪਏ ਹਨ ਜਿਸ ਨਾਲ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਤੋਂ ਸਮੱਸਿਆ ਦੇ ਹੱਲ ਦੀ ਮੰਗ ਕੀਤੀ।
ਇਹ ਵੀ ਪੜ੍ਹੋ:Lungs Damaged: DSP ਨੇ ਕੈਪਟਨ ਤੋਂ ਮੰਗੀ ਆਪਣੀ ਜਾਨ ਦੀ ਭੀਖ

ABOUT THE AUTHOR

...view details