ਫਿਰੋਜ਼ਪੁਰ: ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਸਮੇਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਕਿ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇਗਾ ਲੋਕਾਂ ਦੀ ਪਹਿਲ ਦੇ ਅਧਾਰ ’ਤੇ ਸੁਣਵਾਈ ਹੋਵੇਗੀ ਅਤੇ ਰਿਸ਼ਵਤਖੋਰੀ ਖਤਮ ਕੀਤੀ ਜਾਵੇਗੀ ਪਰ ਪੰਜਾਬ ਪੁਲਿਸ ਤੇ ਸ਼ਾਇਦ ਇਨ੍ਹਾਂ ਹੁਕਮਾਂ ਦਾ ਕੋਈ ਖਾਸ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਇਸੇ ਲਈ ਮੁੱਖ ਮੰਤਰੀ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਸ਼ਰੇਆਮ ਅੱਜ ਵੀ ਰਿਸ਼ਵਤ ਲਈ ਜਾ ਰਹੀ ਹੈ।
ਰਿਸ਼ਵਤ ਲੈਂਦਾ ਪੁਲਿਸ ਮੁਲਾਜ਼ਮ ਦੱਸ ਦਈਏ ਕਿ ਜ਼ੀਰਾ ਦੇ ਕਸਬਾ ਮੱਲਾਂ ਵਾਲਾ ਦੇ ਥਾਣੇ ਦੀ ਵਾਇਰਲ ਹੋਈ ਵੀਡੀਓ ਜਿਸ ਵਿੱਚ ਪਰਚੇ ਵਿਚੋਂ ਇੱਕ ਗੱਡੀ ਕੱਢਣ ਲਈ ਥਾਣੇ ਦਾ ਏਐਸਆਈ ਬੇਖੌਫ਼ ਹੋ ਸ਼ਰੇਆਮ ਰਿਸ਼ਵਤ ਦੇ ਹਰੇ ਹਰੇ ਨੋਟ ਫੜ ਰਿਹਾ ਹੈ। ਜਿਸ ਦੀ ਇੱਕ ਵੀਡੀਓ ਸੋਸਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਕਾਬਲ ਵਾਲਾ ਦੇ ਰਹਿਣ ਵਾਲੇ ਕਿਸ਼ਨ ਸਿੰਘ ਨੇ ਦੱਸਿਆ ਕਿ ਉਸਦੀ ਗੱਡੀ ਇੱਕ 23 ਅਤੇ 24 ਦੇ ਪਰਚੇ ਵਿੱਚ ਨਾਮਜਦ ਸੀ ਜਿਸਨੂੰ ਬਾਹਰ ਕੱਢਣ ਲਈ ਏਐਸਆਈ ਬਲਵਿੰਦਰ ਸਿੰਘ ਨੇ ਉਸ ਕੋਲੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਜਿਸਨੂੰ ਲੈਕੇ ਉਸਨੇ ਏਐਸਆਈ ਦੇ ਬਹੁਤ ਮਿਨਤਾਂ ਤਰਲੇ ਕੀਤੇ ਪਰ ਏਐਸਆਈ ਨਹੀਂ ਮੰਨਿਆ ਅਖੀਰ 13 ਹਜਾਰ ਰੁਪਏ ਲੈਕੇ ਉਸਦੀ ਗੱਡੀ ਪਰਚੇ ਚੋਂ ਬਾਹਰ ਕੱਢ ਦਿੱਤੀ। ਦੱਸ ਦਈਏ ਕਿ ਇਸ ਪੂਰੇ ਮਾਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
ਕੈਮਰੇ ਵਿੱਚ ਕੈਦ ਹੋਇਆ ਰਿਸ਼ਵਤ ਲੈਂਦਾ ਪੁਲਿਸ ਮੁਲਾਜ਼ਮ ਦੂਜੇ ਪਾਸੇ ਜਦੋਂ ਇਸ ਮਾਮਲੇ ਨੂੰ ਲੈਕੇ ਐਸਐਸਪੀ ਫਿਰੋਜ਼ਪੁਰ ਸੁਰਿੰਦਰ ਲਾਂਬਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵੀਡੀਓ ਪੁਰਾਣੀ ਹੈ,ਪਰ ਵੀਡੀਓ ਵਿੱਚ ਦਿਖ ਰਹੇ ਮੁਲਾਜ਼ਮ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਮਨਜਿੰਦਰ ਸਿਰਸਾ ਨੇ ਮੁੱਖ ਮੰਤਰੀ ਦੀ ਭਾਰੀ ਸੁਰੱਖਿਆ ਉਤੇ ਕੱਸਿਆ ਤੰਜ਼, ਕਿਹਾ ਬੇਗੈਰਤ ਸਰਕਾਰ