ਪੰਜਾਬ

punjab

ETV Bharat / state

ਟਕਸਾਲੀ ਤੇ 'ਆਪ' ਗਠਜੋੜ ਬਾਰੇ ਜੋਤਿਸ਼ ਦੱਸ ਸਕਦਾ ਮੈਂ ਕੀ ਦੱਸਾਂ- ਮਨਪ੍ਰੀਤ ਬਾਦਲ

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੇਵ ਸਮਾਜ ਕਾਲਜ ਦੇ 80ਵੇਂ ਡਿਗਰੀ ਵੰਡ ਸਮਾਗਮ ਵਿੱਚ ਕੀਤੀ ਸ਼ਮੂਹਲੀਅਤ। ਨਾਲ ਹੀ ਟਕਸਾਲੀ ਤੇ 'ਆਪ' ਦੇ ਗਠਜੋੜ ਬਾਰੇ ਬੋਲਦਿਆਂ ਕਿਹਾ ਕਿ ਇਸ ਗਠਜੋੜ ਬਾਰੇ ਤਾਂ ਕੋਈ ਜੋਤਿਸ਼ ਹੀ ਦੱਸ ਸਕਦਾ ਮੈਂ ਤਾਂ ਕੀ ਦੱਸਾਂ।

ਵਿੱਤ ਮੰਤਰੀ ਮਨਪ੍ਰੀਤ ਬਾਦਲ

By

Published : Mar 3, 2019, 5:06 PM IST

ਫ਼ਿਰੋਜ਼ਪੁਰ: ਸ਼ਹਿਰ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੇਵ ਸਮਾਜ ਕਾਲਜ ਦੇ 80ਵੇਂ ਡਿਗਰੀ ਵੰਡ ਸਮਾਗਮ ਵਿੱਚ ਸ਼ਮੂਹਲੀਅਤ ਕੀਤੀ। ਇਸ ਦੌਰਾਨ ਮਨਪ੍ਰੀਤ ਬਾਦਲ ਨੇ ਟਕਸਾਲੀ ਅਤੇ 'ਆਪ' ਦੇ ਗਠਜੋੜ ਬਾਰੇ ਬੋਲਦਿਆਂ ਕਿਹਾ ਕਿ ਇਸ ਗਠਜੋੜ ਬਾਰੇ ਤਾਂ ਕੋਈ ਜੋਤਿਸ਼ ਹੀ ਦੱਸ ਸਕਦਾ ਮੈਂ ਤਾਂ ਕੀ ਦੱਸਾਂ।

ਵਿੱਤ ਮੰਤਰੀ ਮਨਪ੍ਰੀਤ ਬਾਦਲ
ਕੈਬਿਨੇਟ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਕਰਦੇ ਹਨ ਫਿਰ ਵੀ ਮੈਂ ਉਹਨਾਂ ਨੂੰ ਆਪਣੀਆਂ ਸ਼ੁਭਕਾਮਨਵਾਂ ਦਿੰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁਲਾਜ਼ਮਾਂ ਵਲੋਂ ਲਗਤਾਰ ਕੀਤੇ ਜਾ ਰਹੇ ਧਰਨਿਆਂ ਦਾ ਜਵਾਬ ਦਿੰਦਿਆਂ ਕਿ ਉਨ੍ਹਾਂ ਦੀ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਹੋ ਗਈ ਹੈ ਤੇ ਉਨ੍ਹਾਂ ਦੀਆਂ ਮੰਗਾ ਬਾਰੇ ਛੇਤੀ ਹੀ ਵਿਚਾਰ ਵਟਾਂਦਰਾ ਕਰਕੇ ਹੱਲ ਕੱਢਿਆ ਜਾਵੇਗਾ।ਦੱਸ ਦਈਏ, ਕੈਬਿਨੇਟ ਮੰਤਰੀ ਮਨਪ੍ਰੀਤ ਬਾਦਲ ਨੇ ਡਿਗਰੀ ਵੰਡ ਸਮਾਰੋਹ ਦੌਰਾਨ ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ। ਇਸ ਤੋਂ ਬਾਅਦ ਕਾਲਜ ਦੀ ਪ੍ਰਿੰਸੀਪਲ ਮਧੂ ਪਰਾਸ਼ਰ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਮਨਪ੍ਰੀਤ ਬਾਦਲ ਦਾ ਸਵਾਗਤ ਕੀਤਾ।

ABOUT THE AUTHOR

...view details