ਪੰਜਾਬ

punjab

ETV Bharat / state

ਪੁਲਿਸ ਦੀ ਨੱਕ ਹੇਠ ਚੋਰੀ ਦੀ ਵਾਰਦਾਤ, ਸਾਂਝ ਕੇਂਦਰ ਅੰਦਰੋਂ ਸਰਕਾਰੀ ਮੋਟਰਸਾਈਕਲ ਚੋਰੀ - ਪੰਜਾਬ ਅੰਦਰ ਕਾਨੂੰਨ ਦੀ ਸਥਿਤੀ ਮੁੜ ਸਵਾਲਾਂ ਦੇ ਘੇਰੇ ਵਿੱਚ

ਫਿਰੋਜ਼ਪੁਰ ਦੇ ਥਾਣਾ ਸਦਰ ਦੇ ਸਾਂਝ ਕੇਂਦਰ ਵਿੱਚ ਖੜ੍ਹੇ ਸਰਕਾਰੀ (official motorcycle was stolen ) ਮੋਟਰਸਾਈਕਲ ਨੂੰ ਚੋਰ ਬੜੀ ਚਾਲਾਕੀ ਨਾਲ ਚੋਰੀ ਕਰਕੇ ਲੈ ਗਏ। ਹੁਣ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਪੁਲਿਸ ਦੀ ਨੱਕ ਹੇਠ ਤੋੇਂ ਚੋਰ ਸ਼ਰੇਆਮ ਮੋਟਰਸਾਈਕਲ ਚੋਰੀ ਕਰਕੇ (from inside the Sadar Police Station) ਫਰਾਰ ਹੋ ਗਏ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਥਾਣੇ ਦੀ ਆਪਣੀ ਸੰਸਥਾ ਵਿੱਚ ਖੜ੍ਹੀਆਂ ਚੀਜ਼ਾ ਹੀ ਸੁਰੱਖਿਅਤ ਨਹੀਂ ਹਨ ਤਾਂ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਹਨ।

In Ferozepur the official motorcycle was stolen from inside the Sadar Police Stations Sanj Center
ਫਿਰੋਜ਼ਪੁਰ 'ਚ ਥਾਣਾ ਸਦਰ ਦੇ ਸਾਂਝ ਕੇਂਦਰ ਅੰਦਰੋਂ ਸਰਕਾਰੀ ਮੋਟਰਸਾਈਕਲ ਚੋਰੀ, ਪੁਲਿਸ ਦੀ ਨੱਕ ਹੇਠ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

By

Published : Jan 4, 2023, 3:35 PM IST

ਫਿਰੋਜ਼ਪੁਰ 'ਚ ਥਾਣਾ ਸਦਰ ਦੇ ਸਾਂਝ ਕੇਂਦਰ ਅੰਦਰੋਂ ਸਰਕਾਰੀ ਮੋਟਰਸਾਈਕਲ ਚੋਰੀ, ਪੁਲਿਸ ਦੀ ਨੱਕ ਹੇਠ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਫਿਰੋਜ਼ਪੁਰ: ਚੋਰਾਂ ਦੇ ਹੌਸਲੇ ਬੁਲੰਦ ਹਨ ਅਤੇ ਜਿੱਥੇ ਲੋਕ ਮੋਟਰਸਾਈਕਲ ਸਵਾਰ ਚੋਰਾਂ ਅਤੇ ਲੁਟੇਰਿਆਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਤੋਂ ਦੁਖੀ ਹਨ, ਉੱਥੇ ਹੀ ਇਨ੍ਹਾਂ ਚੋਰਾਂ ਨੇ ਥਾਣਾ ਸਦਰ ਫਿਰੋਜ਼ਪੁਰ ਦੇ ਸ਼ਾਮ ਕੇਂਦਰ ਤੋਂ (official motorcycle was stolen ) ਸਰਕਾਰੀ ਮੋਟਰਸਾਈਕਲ ਚੋਰੀ ਕਰਕੇ ਪੁਲਸ ਨੂੰ ਵੀ ਪਰੇਸ਼ਾਨ ਕਰ ਦਿੱਤਾ ਹੈ।ਇਸ ਘਟਨਾ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਐਚ.ਸੀ ਅਮਨਦੀਪ ਸਿੰਘ ਵੱਲੋਂ ਦਿੱਤੀ (from inside the Sadar Police Stations) ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੀਵੀਓ ਵਜੋਂ ਤਾਇਨਾਤ:ਅਮਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਅਤੇ ਬਿਆਨ ਦਿੱਤਾ ਹੈ ਕਿ ਉਹ ਥਾਣਾ ਸਦਰ ਫਿਰੋਜ਼ਪੁਰ ਸਾਂਝ ਕੇਂਦਰ ਵਿਖੇ ਪੀਵੀਓ ਵਜੋਂ ਤਾਇਨਾਤ (Posted as PVO at Ferozepur Sanj Center) ਹੈ ਅਤੇ ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਵਿਖੇ ਦਫ਼ਤਰੀ ਕੰਮ ਕਰਨ ਲਈ ਮੋਟਰਸਾਈਕਲ ਹੀਰੋ ਸਪਲੈਂਡਰ (Motorcycle Hero Splendor) ਉੱਤੇ ਗਿਆ ਸੀ | ਇਸ ਤੋਂ ਬਾਅਦ ਉਹ ਪੁੱਛ-ਪੜਤਾਲ ਲਈ ਫੀਲਡ ਵਿੱਚ ਗਿਆ ਅਤੇ ਉਸ ਨੇ ਮੋਟਰਸਾਈਕਲ ਥਾਣਾ ਸਦਰ ਫਿਰੋਜ਼ਪੁਰ ਦੇ ਅੰਦਰ ਤਾਲੇ ਲਗਾ ਕੇ ਖੜ੍ਹਾ ਕੀਤਾ ਹੋਇਆ ਸੀ।

ਸਰਕਾਰੀ ਮੋਟਰਸਾਈਕਲ: ਅਮਨਦੀਪ ਨੇ ਕਿਹਾ ਕਿ ਉਹ ਆਪ ਵੀ ਸਾਂਝ ਕੇਂਦਰ ਦੇ ਅੰਦਰ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ ਅਤੇ ਜਦੋਂ ਸ਼ਾਮ ਨੂੰ ਕਰੀਬ 5 ਵਜੇ ਆ ਕੇ ਦੇਖਿਆ ਤਾਂ ਇਹ ਸਰਕਾਰੀ ਮੋਟਰਸਾਈਕਲ ਗਾਇਬ ਸੀ। ਉਸ ਨੇ ਕਾਫੀ ਭਾਲ ਕੀਤੀ ਪਰ ਇਹ ਸਰਕਾਰੀ ਮੋਟਰਸਾਈਕਲ ਨਹੀਂ (The official motorcycle was not found) ਮਿਲਿਆ, ਜਿਸ ਨੂੰ ਕੋਈ ਚੋਰ ਕਰਕੇ ਲੈ ਗਿਆ। ਥਾਣਾ ਸਦਰ ਫਿਰੋਜ਼ਪੁਰ ਤੋਂ ਚੋਰੀ ਹੋਏ ਇਸ ਮੋਟਰਸਾਈਕਲ ਦੀ ਘਟਨਾ ਨੂੰ ਲੈ ਕੇ ਲੋਕ ਹੈਰਾਨ ਹਨ ਅਤੇ ਪੁਲਿਸ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰ ਦੀ ਭਾਲ (Police looking for thief who stole motorcycle) ਕਰ ਰਹੀ ਹੈ।

ਇਹ ਵੀ ਪੜ੍ਹੋ:ਮੁੱਖ ਮੰਤਰੀ ਭਗਵੰਤ ਮਾਨ ਨੇ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਇਸ ਤੋਂ ਇਲਾਵਾ ਇਸ ਘਟਨਾ ਤੋਂ ਬਾਅਦ ਚੋਰਾਂ ਦੇ ਬੁਲੰਦ ਹੌਂਸਲੇ ਅਤੇ ਪੰਜਾਬ ਅੰਦਰ ਕਾਨੂੰਨ ਦੀ ਸਥਿਤੀ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੀ ਹੈ। ਕਿਉਂਕਿ ਸਾਂਝ ਕੇਂਦਰ ਦੇ ਅੰਦਰ ਤੋਂ ਸਰਕਾਰੀ ਮੋਟਰਸਾਈਕਲ ਚੋਰੀ ( state of law in Punjab is again under question) ਹੋਣਾ ਪੁਲਿਸ ਲਈ ਨਮੋਸ਼ੀ ਦੀ ਗੱਲ ਹੈ।


For All Latest Updates

ABOUT THE AUTHOR

...view details