ਫਿਰੋਜ਼ਪੁਰ: ਘਟਨਾ ਵਾਲੇ ਦਿਨ ਪੂਜਾ ਦਾ ਪਤੀ ਕੰਮ ਦੇ ਮਾਮਲੇ 'ਚ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਘਰ ਦੇ ਬੈੱਡ ਬਾਕਸ 'ਚੋਂ ਪੂਜਾ ਦੀ ਲਾਸ਼ ਮਿਲੀ ਸੀ। ਘਰ ਦੀ ਅਲਮਾਰੀ 'ਚੋਂ ਗਹਿਣੇ ਵੀ ਚੋਰੀ ਸਨ। ਪੁਲਿਸ ਇਸ ਮਾਮਲੇ ਨੂੰ ਸੁਲਝਾਉਣ 'ਚ ਲੱਗੀ ਹੋਈ ਸੀ ਪਰ ਕੋਈ ਸਿੱਟਾ ਨਹੀਂ ਨਿਕਲ ਰਿਹਾ ਸੀ।
ਫ਼ਿਰੋਜ਼ਪੁਰ ਪੁਲਿਸ ਨੇ ਸੁਲਝਾਇਆ ਮਾਮਲਾ, ਮਾਮਾ ਹੀ ਨਿਕਲਿਆ ਕਾਤਲ - ਫ਼ਿਰੋਜ਼ਪੁਰ
ਪਿਛਲੇ ਸਾਲ ਬਸਤੀ ਟੈਂਕਾਂ ਵਾਲੀ 'ਚ 27 ਨਵੰਬਰ 2018 ਨੂੰ ਘਰ ਦੇ ਬੈਡ ਬਾਕਸ 'ਚ ਪੂਜਾ ਨਾਂਅ ਦੀ ਲੜਕੀ ਦੀ ਲਾਸ਼ ਮਿਲੀ ਸੀ। ਪੁਲਿਸ ਨੇ ਹੁਣ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਦਰਅਸਲ ਲੜਕੀ ਦਾ ਮਾਮਾ ਹੀ ਉਸ ਦਾ ਕਾਤਲ ਨਿਕਲਿਆ।
ਫ਼ਿਰੋਜ਼ਪੁਰ ਪੁਲਿਸ ਨੇ ਸੁਲਝਾਇਆ ਮਾਮਲਾ
ਪੁਲਿਸ ਨੂੰ ਪਤਾ ਲੱਗਾ ਕਿ ਘਰ 'ਚ ਚੋਰੀ ਹੋਈ ਹੈ ਤਾਂ ਉਨ੍ਹਾਂ ਦਾ ਸ਼ੱਕ ਸਿੱਧਾ ਮਾਮੇ 'ਤੇ ਗਿਆ ਕਿਉਂਕਿ ਉਸ ਦਾ ਪੂਜਾ ਦੇ ਘਰ ਕਾਫ਼ੀ ਆਉਣਾ-ਜਾਣਾ ਸੀ ਅਤੇ ਉਹ ਨਸ਼ੇ ਦਾ ਆਦਿ ਵੀ ਸੀ। ਪੁਲਿਸ ਨੇ ਸਖ਼ਤੀ ਨਾਲ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਮਾਮੇ ਨੇ ਦੱਸਿਆ ਕਿ ਉਸ ਦਿਨ ਉਹ ਪੂਜਾ ਦੇ ਘਰ ਗਿਆ ਸੀ ਅਤੇ ਪੂਜਾ ਨੇ ਉਸ ਨੂੰ ਗਹਿਣੇ ਚੋਰੀ ਕਰਦਿਆਂ ਵੇਖ ਲਿਆ ਸੀ। ਇਸ ਕਰਕੇ ਉਸ ਨੇ ਪੂਜਾ ਦਾ ਕਤਲ ਕਰ ਦਿੱਤਾ ਅਤੇ ਲਾਸ਼ ਬੈੱਡ ਬਾਕਸ ਚ ਲੁਕਾ ਦਿੱਤੀ ਤੇ ਉੱਥੋਂ ਫਰਾਰ ਹੋ ਗਿਆ। ਲਾਸ਼ ਮਿਲਣ ਤੋਂ ਬਾਅਦ ਹੀ ਉਹ ਵਾਪਸ ਆਇਆ।