ਫਿਰੋਜ਼ਪੁਰ: ਬੀਤੇ ਦਿਨੀਂ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਬਹਿਕ ਪਛਾੜੀਆਂ ਦੇ ਨਜ਼ਦੀਕ ਇੱਕ ਪਰਿਵਾਰ ਕੋਲੋਂ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਪੁਲਿਸ ਨੇ ਗੰਭੀਰਤਾ ਨਾਲ ਲੈਂਦੇ ਹੋਏ ਬਰੀਕੀ ਨਾਲ ਜਾਂਚ ਕੀਤੀ ਅਤੇ ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜੀਰਾ ਵਿੱਚ ਡੀਐੱਸਪੀ ਪਲਵਿੰਦਰ ਸਿੰਘ ਵੱਲੋ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਿਤੀ 4.6.2023 ਨੂੰ ਸੰਦੀਪ ਕੁਮਾਰ ਆਪਣੇ ਬੱਚਿਆਂ ਨੂੰ ਘੁਮਾਉਣ ਲਈ ਆਪਣੀ ਕਾਰ ਲੈਕੇ ਫਨਆਈਸਲੈਂਡ ਤਲਵੰਡੀ ਭਾਈ ਜਾ ਰਿਹਾ ਸੀ।
ਫਿਰੋਜ਼ਪੁਰ 'ਚ ਪਰਿਵਾਰ ਕੋਲੋਂ ਕਾਰ ਖੋਹਣ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ, ਖੋਹੀ ਹੋਈ ਕਾਰ ਵੀ ਬਰਾਮਦ - ਫਿਰੋਜ਼ਪੁਰ ਅਦਾਲਤ
ਫਿਰੋਜ਼ਪੁਰ ਵਿੱਚ ਬੀਤੇ ਦਿਨੀ ਮੁੱਖ ਮਾਰਗ ਉੱਤੇ ਕਾਰ ਵਿੱਚ ਜਾ ਰਹੇ ਇੱਕ ਪਰਿਵਾਰ ਨੂੰ ਘੇਰ ਕੇ ਲੁਟੇਰਿਆਂ ਨੇ ਕਾਰ ਖੋਹੀ ਅਤੇ ਫਰਾਰ ਹੋ ਗਏ। ਇਸ ਤੋਂ ਬਾਅਦ ਹੁਣ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਜਿੱਥੇ ਕਾਰ ਬਰਾਮਦ ਕੀਤੀ ਉੱਥੇ ਹੀ ਲੁਟੇਰਿਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਘੇਰਾ ਪਾਕੇ ਖੋਹੀ ਕਾਰ:ਇਸ ਦੌਰਾਨ ਜਦੋਂ ਉਹ ਪਿੰਡ ਬਹਿਕ ਪਛਾੜੀਆ ਪੁੱਜੇ ਤਾਂ ਪਿੱਛੋਂ ਆਈਆਂ ਤਿੰਨ ਦੇ ਕਰੀਬ ਗੱਡੀਆਂ ਨੇ ਉਨ੍ਹਾਂ ਦੀ ਕਾਰ ਨੂੰ ਘੇਰਾ ਪਾ ਲਿਆ। ਇਸ ਤੋਂ ਬਾਅਦ ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਕੇ ਕਾਰ ਤੋਂ ਬਾਹਰ ਨਿਕਲੇ ਅਤੇ ਪਰਿਵਾਰ ਨੂੰ ਗੱਡੀ ਵਿੱਚੋ ਬਾਹਰ ਨਿਕਲਣ ਲਈ ਕਿਹਾ। ਜਦੋਂ ਪਰਿਵਾਰ ਬਾਹਰ ਨਿਕਲਿਆ ਤਾਂ ਚਾਲਕ ਸੰਦੀਪ ਦੀ ਪਤਨੀ ਨੇ ਲੁਟੇਰਿਆਂ ਦਾ ਵਿਰੋਧ ਕੀਤਾ। ਇਸ ਤੋਂ ਮਗਰੋਂ ਲੁਟੇਰਿਆਂ ਨੇ ਸੰਦੀਪ ਦੀ ਪਤਨੀ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਲੋਕਾਂ ਦੀ ਭੀੜ ਇਕੱਠੀ ਹੁੰਦੀ ਵੇਖ ਲੁਟੇਰੇ ਗੱਡੀ ਲੈਕੇ ਫਰਾਰ ਹੋ ਗਏ।
ਖੋਹੀ ਹੋਈ ਕਾਰ ਪੁਲਿਸ ਨੇ ਬਰਾਮਦ ਕੀਤੀ: ਇਸ ਵਾਰਦਾਤ ਮਗਰੋਂ ਪੁਲਿਸ ਨੇ ਮੁਸਤੈਦੀ ਨਾਲ ਤਫਤੀਸ਼ ਅਮਲ ਵਿੱਚ ਲਿਆਉਦੇ ਹੋਏ ਕੇਵਲ 4 ਘੰਟਿਆ ਦੇ ਸਮੇਂ ਵਿੱਚ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਬਿਕ ਕਾਰ ਦੀ ਲੁੱਟ ਕਰਨ ਵਾਲੇ ਮੁੱਖ ਲੁਟੇਰਿਆਂ ਦੀ ਪਛਾਣ ਰਾਜਨ ਪੁੱਤਰ ਮਨਜੀਤ ਸਿੰਘ ਵਾਸੀ ਸਰਫ ਅਲੀ ਸ਼ਾਹ,ਇੰਦਰਜੀਤ ਸਿੰਘ ਪੁੱਤਰ ਰਾਜ ਸਿੰਘ ਵਾਸੀ ਖੰਨਾ,ਮਨਜੀਤ ਸਿੰਘ ਵਾਸੀ ਸਰਫ ਅਲੀ ਸ਼ਾਹ ਅਤੇ ਸੰਦੀਪ ਸਿੰਘ ਪੁੱਤਰ ਅਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਖੋਹੀ ਹੋਈ ਕਾਰ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਵੀ ਹਾਸਿਲ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੁਟੇਰਿਆਂ ਤੋਂ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਅਤੇ ਮੁਲਜ਼ਮਾਂ ਦੇ ਨਾਂਅ ਸਾਹਮਣੇ ਆਉਣ ਦੀ ਪੂਰੀ ਉਮੀਦ ਹੈ।