ਫਿਰੋਜ਼ਪੁਰ:ਪੰਜਾਬ ਵਿੱਚ ਕਤਲ ਦੀਆਂ ਵਾਰਦਾਤਾ ਦਿਨੋ-ਦਿਨ ਵੱਧ ਦੀਆਂ ਜਾ ਰਹੀਆਂ ਹਨ। ਜਿਸ ਨੂੰ ਲੈਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਵੀ ਬਣਾਇਆ ਹੋਇਆ ਹੈ, ਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਗੱਟੀ ਮੱਤੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਔਰਤ ਦਾ ਕਤਲ ਕੀਤਾ ਗਿਆ ਹੈ। ਜਾਣਕਾਰੀ ਮੁੁਤਾਬਿਕ ਕੰਧ ਦੇ ਨਾਲ ਮਿੱਟੀ ਲਗਾਉਣ ਨੂੰ ਲੈਕੇ ਦੋ ਧਿਰਾਂ ਵਿੱਚ ਝਗੜਾ ਚੱਲ ਰਿਹਾ ਸੀ।
ਦਰਅਸਲ ਘਰ ਦੀ ਕੰਧ ਨਾਲ ਲੱਗਦੀ ਜ਼ਮੀਨ ਦੇ ਮਾਲਕਾਂ ਵੱਲੋਂ ਕੰਧ ਦੇ ਨਾਲ ਲੱਗੀ ਮਿੱਟੀ ਨੂੰ ਆਪਣੀ ਜ਼ਮੀਨ ਦੇ ਵਿੱਚ ਮਿਲਾ ਲਿਆ ਗਿਆ ਸੀ। ਜਿਸ ਤੋਂ ਬਾਅਦ ਕਾਫ਼ੀ ਦਿਨਾਂ ਤੱਕ ਇਹ ਵਿਵਾਦ ਚੱਲਦਾ ਰਿਹਾ। ਇਸ ਵਿਵਾਦ ਨੇ ਅੱਜ ਕਤਲ ਦਾ ਰੂਪ ਧਾਰ ਲਿਆ।
ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਜ਼ਮੀਨ ਮਾਲਕ ਨਾਲ ਇਸੇ ਗੱਲ ਨੂੰ ਲੈਕੇ ਤੂੰ-ਤੂੰ ਮੈਂ-ਮੈਂ ਹੋ ਗਈ। ਜਿਸ ਤੋਂ ਬਾਅਦ ਮੁਲਜ਼ਮ ਨੇ ਮ੍ਰਿਤਕ ਔਰਤ ਦੇ ਸਿਰ ਵਿੱਚ ਕਵਾੜੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਜ਼ਮੀਨੀ ਵਿਵਾਦ ਨੂੰ ਲੈਕੇ ਬਜ਼ੁਰਗ ਔਰਤ ਦਾ ਕਤਲ ਮੁਲਜ਼ਮ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਹਨ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਜਾਂਚ ਅਫ਼ਸਰ ਜਤਿੰਦਰ ਸਿੰਘ ਨੇ ਕਿਹਾ, ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਤੇ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਸੜਕ ਹਾਦਸਿਆਂ ਦਾ ਗੜ੍ਹ ਬਣਿਆ ਲੁਧਿਆਣਾ, ਜਾਣੋ ਕਿਉਂ ?