ਫਿਰੋਜ਼ਪੁਰ: ਦੀਵਾਲੀ ਦਾ ਤਿਉਹਾਰ (Diwali festival) ਨੇੜੇ ਆਉਂਦਿਆਂ ਜਿਥੇ ਲੋਕਾਂ ਦੇ ਮਨਾਂ ਵਿਚਲੀਆਂ ਖੁਸ਼ੀਆਂ ਆਪ ਮੁਹਾਰੇ ਬਾਹਰ ਆਉਂਦੀਆਂ ਹਨ, ਉਥੇ ਇਹ ਅਜਿਹਾ ਤਿਉਹਾਰ ਹੈ, ਜਿਸ ਨੂੰ ਹਰ ਵਰਗ, ਜਾਤ, ਕੌਮ ਤੇ ਲੋਕ ਬੜ੍ਹੀ ਧੂਮ-ਧਾਮ ਨਾਲ ਮਨਾਉਂਦੇ ਹਨ। ਭਾਵੇਂ ਭਾਰਤ ਦੇ ਇਤਿਹਾਸ ਵਿਚ ਦਹਾਕਿਆਂ ਤੋਂ ਦੀਵਾਲੀ (Diwali festival) ਮੌਕੇ ਲੋਕ ਆਪਣੇ ਘਰਾਂ ਨੂੰ ਸਿ਼ੰਗਾਰ ਕੇ ਘਰਾਂ ਵਿੱਚ ਦੀਪਮਾਲਾ ਕਰ ਘਰ ਨੂੰ ਰੋਸ਼ਨਾਉਂਦੇ ਹਨ, ਪ੍ਰੰਤੂ ਕੁਝ ਸਮੇਂ ਤੋਂ ਭਾਰਤੀ ਬਜ਼ਾਰ ਵਿੱਚ ਚਾਈਨਾ ਵੱਲੋਂ ਕੀਤੇ ਕਬਜ਼ੇ ਸਦਕਾ ਘੁਮਿਆਰ ਜਾਤੀ ਦੇ ਲੋਕ ਦੇ ਕਾਰੋਬਾਰ ‘ਤੇ ਭਾਰੀ ਅਸਰ ਪਿਆ ਹੈ।
ਇਹ ਵੀ ਪੜੋ:ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸ਼ੁਰੂ ਹੋਈਆਂ ਤਿਆਰੀਆਂ
ਹੋਰਨਾਂ ਵਸਤਾਂ ਵਾਂਗ ਦੀਵੇਂ ਵੀ ਚਾਈਨਾ (Lamps of China) ਦੇ ਆਉਣ ਕਰਕੇ ਦਿਨ-ਰਾਤ ਮਿੱਟੀ ਨਾਲ ਮਿੱਟੀ ਹੋ ਦੀਵੇ ਬਣਾਉਣ ਵਾਲੇ ਕਾਰੀਗਰ ਨੂੰ ਪੂਰੀ ਕਮਾਈ ਨਹੀਂ ਹੁੰਦੀ, ਜਿਸ ਕਰਕੇ ਬਹੁਤੇ ਲੋਕ ਇਹ ਧੰਦਾ ਛੱਡੀ ਖੜ੍ਹੇ ਹਨ। ਫਿਰੋਜ਼ਪੁਰ ਵਿੱਚ ਦੀਵਿਆਂ ਦੀ ਸਹੀ ਵਿਕਰੀ ਨਾ ਹੋਣ ਕਰਕੇ ਕਾਰੀਗਰ ਪਰੇਸ਼ਾਨ ਹਨ ਅਤੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਅਤੇ ਪੁਰਾ ਪਰਿਵਾਰ ਕਮ ਕਰਦੇ ਹਨ।